ਜੇਲ ਦੇ ਵਿੱਚ ਬੰਦ ਬੰਦੀ ਸਿੰਘ ਬਲਵੰਤ ਸਿੰਘ ਰਾਜੋਵਾਣਾ ਦੇ ਮੁੱਦੇ ਦੇ ਉੱਪਰ ਪੰਜ ਸਿੰਘ ਸਾਹਿਬਾਨਾਂ ਨੇ ਇਕੱਤਰਤਾ ਕਰਦੇ ਹੋਏ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਬਲਵੰਤ ਸਿੰਘ ਰਾਜੋਵਾਣਾ ਦੇ ਲਈ ਸ਼੍ਰੋਮਣੀ ਕਮੇਟੀ ਵੱਲੋਂ ਅਪੀਲ ਕੀਤੀ ਗਈ ਸੀ ਕਿ ਉਹਨਾਂ ਦੀ ਫਾਂਸੀ ਦੇ ਖਿਲਾਫ ਰਾਸ਼ਟਰਪਤੀ ਕੋਲ ਪਾਈ ਪਟੀਸ਼ਨ ਵਾਪਸ ਲਈ ਜਾਵੇ। ਉਹਨਾਂ ਕਿਹਾ ਕਿ ਪਿਛਲੇ ਤਕਰੀਬਨ 30 ਸਾਲ ਤੋਂ ਵੱਧ ਸਮੇਂ ਤੋਂ ਜੇਲ ਦੇ ਵਿੱਚ ਅਤੇ 18 ਸਾਲ ਤੋਂ ਵੱਧ ਸਮਾਂ ਫਾਂਸੀ ਦੀ ਚੱਕੀ ਵਿੱਚ ਬੰਦ ਰਹੇ ਭਾਈ ਰਾਜੋਵਾਣਾ ਅਤੇ ਹੁਣ ਪਿਛਲੇ ਲਗਭਗ 12 ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੀ ਫਾਂਸੀ ਦੀ ਸਜ਼ਾ ਖਿਲਾਫ਼ ਅਪੀਲ ਭਾਰਤ ਸਰਕਾਰ ਕੋਲ ਪਾਈ ਜਾ ਰਹੀ ਹੈ ਪਰ ਭਾਰਤ ਸਰਕਾਰ ਕੋਈ ਵੀ ਫੈਸਲਾ ਨਹੀਂ ਰਹਿ ਰਹੀ ਜਿਸ ਕਰਕੇ ਹੁਣ ਉਹ ਇੱਕ ਕੈਦੀ ਦੀ ਜ਼ਿੰਦਗੀ ਜੀ ਰਹੇ ਹਨ। ਜਿਸ ਦੇ ਚਲਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯੋਗ ਆਦੇਸ਼ ਲੈਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੱਤਰ ਲਿਖਿਆ ਹੈ ਜਿਸ ਨੂੰ ਵਿਚਾਰਦਿਆਂ ਅੱਜ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਦੇ ਵਿੱਚ ਫੈਸਲਾ ਲਿਆ ਗਿਆ ਕਿ ਭਾਈ ਬਲਵੰਤ ਸਿੰਘ ਰਾਜੋਵਾਣਾ ਦੀ ਸਿੱਖ ਕੌਮ ਲਈ ਵੱਡੀ ਕੁਰਬਾਨੀ ਹੈ ਅਤੇ ਉਨਾਂ ਦਾ ਜੀਵਨ ਕੌਮ ਦੀ ਅਮਾਨਤ ਹੈ ਇਸ ਲਈ ਰਾਸ਼ਟਰਪਤੀ ਕੋਲ ਭਾਈ ਪਟੀਸ਼ਨ ਵਾਪਸ ਲੈਣ ਲਈ ਅਸੀਂ ਸਿੱਖ ਜਥੇਬੰਦੀਆਂ ਸੰਪਰਦਾਵਾਂ ਬੁੱਧੀਜੀਵੀਆਂ ਅਤੇ ਵਿਦਵਾਨ ਅਤੇ ਸਭਾ ਸੋਸਾਇਟੀਆਂ ਤੋਂ ਲਿਖਤੀ ਸੁਝਾਅ ਮੰਗਦੇ ਹਾਂ, ਤਾਂ ਜੋ ਕਿ ਭਾਈ ਰਾਜੋਆਣਾ ਦੇ ਮੁੱਦੇ ਤੇ ਕੋਈ ਫੈਸਲਾ ਲਿਆ ਜਾਵੇ।