ਵਿਦੇਸ਼ਾਂ ’ਚ ਬੰਦੀ ਸਿੰਘਾਂ ਦੇ ਨਾਂਅ ’ਤੇ ਸਿਰਫ਼ ਪੈਸੇ ਇਕੱਠੇ ਕੀਤੇ ਜਾ ਰਹੇ ਨੇ : ਗੁਰਦੀਪ ਸਿੰਘ ਖੇੜਾ

ਬਾਬਾ ਬਕਾਲਾ ਸਾਹਿਬ ’ਚ ਸਥਿਤ ਗੁਰਦਵਾਰਾ ਨੌਵੀਂ ਪਾਤਿਸ਼ਾਹੀ ਵਿਖੇ ਸੋਮਵਾਰ ਨੂੰ ਰੱਖੜ ਪੁੰਨਿਆਂ ਮੌਕੇ ’ਤੇ ਲਾਏ ਗਏ ਮੇਲੇ ’ਚ ਅਕਾਲੀ ਦਲ ਵਲੋਂ ਸਜਾਈ ਸਟੇਜ ’ਤੇ ਫ਼ਰਲੋ ’ਤੇ ਆਏ ਬੰਦੀ ਸਿੰਘ ਗੁਰਦੀਪ ਖੇੜਾ ਨੇ ਸੰਸਦ ਮੈਂਬਰ ਬਣੇ ਅੰਮ੍ਰਿਤਪਾਲ ਸਿੰਘ ਤੇ ਸਰਬੱਤ ਖ਼ਾਲਸਾ ਦੇ ਜਥੇਦਾਰ ’ਤੇ ਰੱਜ ਕੇ ਭੜਾਸ ਕੱਢੀ।ਉਨ੍ਹਾਂ ਕਿਹਾ ਕਿ ਵਿਦੇਸ਼ਾਂ ’ਚ ਬੈਠੇ ਗਰਮਖਿਆਲੀਆਂ ਦੀ ਮੰਗ ਕਰਨ ਵਾਲੇ ਸਿਰਫ਼ ਬੰਦੀ ਸਿੱਖਾਂ ਦੇ ਨਾਂਅ ’ਤੇ ਪੈਸੇ ਇਕੱਠੇ ਕਰ ਰਹੇ ਹਨ ਪਰ ਬੰਦੀ ਸਿੰਘਾਂ ਦੀ ਮਦਦ ਕਿਸੇ ਨੇ ਵੀ ਨਹੀਂ ਕੀਤੀ। ਅੰਮ੍ਰਿਤਪਾਲ ਸਿੰਘ ਦਾ ਨਾਂਅ ਲਏ ਬਿਨਾਂ ਉਨ੍ਹਾਂ ਕਿਹਾ ਕਿ ‘ਗ੍ਰਿਫ਼ਤਾਰੀ ਤੋਂ ਪਹਿਲਾਂ ਉਹ ਕਹਿੰਦੇ ਸਨ ਕਿ ਪੰਜਾਬ ਦੀਆਂ ਸਮੱਸਿਆਵਾਂ ਦਾ ਇਕੋ ਇਕ ਹੱਲ ਗਰਮਖਿਆਲੀ ਹੀ ਹੈ। ਪਰ ਉਸ ਨੂੰ ਜੇਲ ਗਏ ਡੇਢ ਸਾਲ ਵੀ ਨਹੀਂ ਹੋਇਆ ਤੇ ਰਿਹਾਈ ਲਈ ਚਿੱਠੀਆਂ ਲਿਖੀਆਂ ਜਾ ਰਹੀਆਂ ਹਨ।’

Spread the love