ਆਸਕਰ ਜੇਤੂ ਅਦਾਕਾਰ ਜੀਨ ਹੈਕਮੈਨ ਅਤੇ ਪਤਨੀ ਦੀ ਮੌਤ

ਆਸਕਰ ਪੁਰਸਕਾਰ ਜੇਤੂ ਅਦਾਕਾਰ ਜੀਨ ਹੈਕਮੈਨ (95) ਅਤੇ ਉਨ੍ਹਾਂ ਦੀ ਪਤਨੀ ਬੈਟਸੀ ਅਰਾਕਾਵਾ ਦੀਆਂ ਲਾਸ਼ਾਂ ਬੁੱਧਵਾਰ ਨੂੰ ਨਿਊ ਮੈਕਸਿਕੋ ਸਥਿਤ ਉਨ੍ਹਾਂ ਦੇ ਘਰ ’ਚ ਮਿਲੀਆਂ ਹਨ। ਉਂਜ ਕਿਸੇ ਸਾਜ਼ਿਸ਼ ਦਾ ਕੋਈ ਸ਼ੱਕ ਨਹੀਂ ਹੈ ਪਰ ਫਿਰ ਵੀ ਅਧਿਕਾਰੀਆਂ ਵੱਲੋਂ ਮਾਮਲੇ ਦੀ ਤਹਿਕੀਕਾਤ ਕੀਤੀ ਜਾ ਰਹੀ ਹੈ। ਸਾਂਤਾ ਫੇਅ ਕਾਊਂਟੀ ਸ਼ੈਰਿਫ ਦਫ਼ਤਰ ਦੇ ਤਰਜਮਾਨ ਡੈਨਿਸ ਏਵਿਲਾ ਨੇ ਕਿਹਾ ਕਿ ਪੁਲੀਸ ਜਦੋਂ ਉਨ੍ਹਾਂ ਦੇ ਘਰ ਪੁੱਜੀ ਤਾਂ ਉਥੇ ਹੈਕਮੈਨ, ਬੈਟਸੀ ਅਤੇ ਉਨ੍ਹਾਂ ਦਾ ਕੁੱਤਾ ਮ੍ਰਿਤਕ ਮਿਲੇ।

Spread the love