ਕੈਨੇਡਾ ਦੀ P.R. ਲਈ ਫੀਸ ਵਿਚ ਵਾਧਾ

ਕੈਨੇਡਾ ਦੀ P.R. ਲਈ ਹੁਣ ਵਾਧੂ ਫੀਸ ਅਦਾ ਕਰਨੀ ਪਵੇਗੀ। 30 ਅਪ੍ਰੈਲ ਤੋਂ ਫੀਸ ਵਾਧਾ ਲਾਗੂ ਹੋ ਰਿਹਾ ਹੈ ਜਿਸ ਤਹਿਤ ਪ੍ਰਵਾਸੀਆਂ ਨੂੰ ਵੱਖ ਵੱਖ ਸ਼ੇ੍ਰਣੀਆਂ ਅਧੀਨ ਪਰਮਾਨੈਂਟ ਰੈਜ਼ੀਡੈਂਸ ਲਈ 950 ਡਾਲਰ ਤੋਂ 1800 ਡਾਲਰ ਤੱਕ ਫੀਸ ਅਦਾ ਕਰਨੀ ਹੋਵੇਗੀ।ਫੈਡਰਲ ਸਕਿਲਡ ਵਰਕਰ, ਪ੍ਰੋਵਿਨਸ਼ੀਅਲ ਨੌਮਿਨੀ ਪ੍ਰੋਗਰਾਮ, ਕਿਊਬੈਕ ਸਕਿਲਡ ਵਰਕਰਜ਼ ਅਤੇ ਐਟਲਾਂਟਿਕ ਇੰਮੀਗ੍ਰੇਸ਼ਨ ਕਲਾਸ ਵਰਗੇ ਪ੍ਰੋਗਰਾਮਾਂ ਤਹਿਤ ਮੁੱਖ ਬਿਨੈਕਾਰ ਨੂੰ 950 ਡਾਲਰ ਦੇਣੇ ਹੋਣਗੇ ਜੋ ਮੌਜੂਦਾ ਸਮੇਂ ਵਿਚ 850 ਡਾਲਰ ਅਦਾ ਕਰ ਰਹੇ ਹਨ। ਪਤਨੀ ਅਤੇ ਕਾਮਨ ਲਾਅ ਪਾਰਟਨਰ ਦੀ ਮੌਜੂਦਗੀ ਵਿਚ ਵੀ ਫੀਸ 950 ਡਾਲਰ ਹੀ ਰੱਖੀ ਗਈ ਹੈ। ਰਾਈਟ ਆਫ਼ ਪਰਮਾਨੈਂਟ ਰੈਜ਼ੀਡੈਂਸ ਫੀਸ ਵੀ 515 ਡਾਲਰ ਤੋਂ ਵਧਾ ਕੇ 575 ਡਾਲਰ ਕੀਤੀ ਜਾ ਰਹੀ ਹੈ। ਬਿਜ਼ਨਸ ਸ਼੍ਰੇਣੀ ਤਹਿਤ ਪੀ.ਆਰ. ਦੀ ਅਰਜ਼ੀ ਦਾਖਲ ਕਰਨ ਵਾਲਿਆਂ 1,810 ਡਾਲਰ ਦੇਣੇ ਹੋਣਗੇ ਜੋ ਮੌਜੂਦਾ ਸਮੇਂ ਵਿਚ 1,625 ਡਾਲਰ ਵਸੂਲ ਕੀਤੇ ਜਾ ਰਹੇ ਹਨ।

Spread the love