ਜ਼ਹਿਰੀਲਾ ਦੁੱਧ ਪੀਣ ਕਾਰਨ ਇੱਕੋ ਪਰਿਵਾਰ ਦੇ 13 ਜੀਆਂ ਦੀ ਮੌਤ

ਪਾਕਿਸਤਾਨ ਦੇ ਸਿੰਧ ਸੂਬੇ ਦੇ ਖੈਰਪੁਰ ‘ਚ 19 ਅਗਸਤ ਨੂੰ ਜ਼ਹਿਰੀਲਾ ਦੁੱਧ ਪੀਣ ਨਾਲ ਇੱਕੋ ਪਰਿਵਾਰ ਦੇ 13 ਲੋਕਾਂ ਦੀ ਮੌਤ ਹੋ ਗਈ ਸੀ। ਰਸਾਇਣਕ ਵਿਸ਼ਲੇਸ਼ਣ ਤੋਂ ਇਹ ਖੁਲਾਸਾ ਹੋਇਆ ਹੈ। ਪਾਕਿਸਤਾਨ ਦੇ ਅਖਬਾਰ ਡਾਨ ਨੇ ਸ਼ੁੱਕਰਵਾਰ ਨੂੰ ਆਪਣੀ ਰਿਪੋਰਟ ‘ਚ ਕਿਹਾ ਕਿ ਰਸਾਇਣਕ ਪ੍ਰਯੋਗਸ਼ਾਲਾ ਸੁੱਕਰ (ਰੋਹੜੀ) ਦੀ ਰਿਪੋਰਟ ‘ਚ ਮ੍ਰਿਤਕਾਂ ਦੇ ਸਰੀਰ ‘ਚ ਨਸ਼ੀਲੇ ਪਦਾਰਥ ਅਤੇ ਜ਼ਹਿਰ ਦੀ ਮੌਜੂਦਗੀ ਦੀ ਪੁਸ਼ਟੀ ਹੋਈ ਹੈ। ਘਟਨਾ ਖੈਰਪੁਰ ਦੇ ਪੀਰ ਗੋਠ ਨੇੜੇ ਹੈਬਤ ਖਾਨ ਬਰੋਹੀ ਪਿੰਡ ਦੀ ਹੈ। ਪੁਲਸ ਨੇ ਦੱਸਿਆ ਕਿ ਪੀੜਤਾਂ ਵਿੱਚ ਗੁਲ ਬੇਗ ਬਰੋਹੀ, ਉਸਦੀ ਪਤਨੀ, ਪੰਜ ਪੁੱਤਰ, ਤਿੰਨ ਧੀਆਂ ਅਤੇ ਹੋਰ ਸ਼ਾਮਲ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੈਮੀਕਲ ਰਿਪੋਰਟ ਦੇ ਅਨੁਸਾਰ, ਕੀਤੇ ਗਏ ਟੈਸਟਾਂ ਵਿੱਚ ਕੀਟਨਾਸ਼ਕ ਅਤੇ ਬੈਂਜੋਡਾਇਆਜ਼ੇਪੀਨ ਦਾ ਪਤਾ ਲੱਗਿਆ ਹੈ।

Spread the love