ਇਸ ਸੂਬੇ ਦੀ ਸਰਕਾਰ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਛੇ ਦਿਨਾਂ ਲਈ ਬੰਦ ਕਰਨ ਦੀ ਸਿਫਾਰਸ਼

ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਮੁਹੱਰਮ ਦੇ ਮੱਦੇਨਜ਼ਰ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਛੇ ਦਿਨਾਂ ਲਈ ਬੰਦ ਕਰਨ ਦੀ ਸਿਫਾਰਸ਼ ਕੀਤੀ ਹੈ। ਇਸਲਾਮੀ ਮਹੀਨੇ ਦੌਰਾਨ 13 ਤੋਂ 18 ਜੁਲਾਈ ਤਕ ਯੂਟਿਊਬ, ਵਟਸਐਪ, ਟਵਿੱਟਰ, ਟਿਕਟੌਕ ’ਤੇ ਪਾਬੰਦੀ ਲੱਗੇਗੀ। ਮੁੱਖ ਮੰਤਰੀ ਮਰੀਅਮ ਨਵਾਜ਼ ਦੀ ਕਾਨੂੰਨ ਤੇ ਅਮਨ ਕਮੇਟੀ ਨੇ ਮੁਹੱਰਮ ਦੇ ਛੇਵੇਂ ਤੋਂ ਗਿਆਰਵੇਂ ਦਿਨ ਪਾਬੰਦੀ ਲਾਉਣ ਦੀ ਸਿਫਾਰਸ਼ ਕੀਤੀ ਹੈ। ਇਸ ਸਰਕਾਰ ਨੇ ਟਵਿੱਟਰ ਵੀ ਕੁਝ ਸਮੇਂ ਲਈ ਬੰਦ ਕਰ ਦਿੱਤਾ ਹੈ।

Spread the love