ਪਾਕਿਸਤਾਨ ਦੇ ਅਰਸ਼ਦ ਨੇ ਜਿੱਤਿਆ ਗੋਲਡ, ਬਣਾਇਆ ਓਲੰਪਿਕ ਰਿਕਾਰਡ

ਪੈਰਿਸ ਓਲੰਪਿਕ ਵਿੱਚ ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਨਵਾਂ ਓਲੰਪਿਕ ਰਿਕਾਰਡ (92.97 ਮੀਟਰ) ਬਣਾ ਕੇ ਗੋਲਡ ਅਤੇ ਭਾਰਤ ਦੇ ਨੀਰਜ ਚੋਪੜਾ ਨੇ ਆਪਣਾ ਸੀਜ਼ਨ ਬੈਸਟ (89.94 ਮੀਟਰ) ਦਿੰਦੇ ਹੋਏ ਸਿਲਵਰ ਮੈਡਲ ਹਾਸਲ ਕੀਤਾ ਹੈ।ਓਲੰਪਿਕ ਵਿੱਚ ਨੀਰਜ ਚੋਪੜਾ ਦਾ ਇਹ ਦੂਜਾ ਤਮਗਾ ਹੈ। ਇਸ ਤੋਂ ਪਹਿਲਾਂ ਉਸ ਨੇ ਟੋਕੀਓ ਓਲੰਪਿਕ ‘ਚ ਸੋਨ ਤਮਗਾ ਜਿੱਤਿਆ ਸੀ।ਨੀਰਜ ਚੋਪੜਾ ਨੇ 89.45 ਮੀਟਰ ‘ਤੇ ਭਾਲਾ ਸੁੱਟਿਆ ਅਤੇ ਚਾਂਦੀ ਦਾ ਤਮਗਾ ਜਿੱਤਿਆ। ਜਦੋਂ ਕਿ ਪਾਕਿਸਤਾਨ ਦੇ ਅਰਸ਼ਦ ਨਦੀਮ ਨੇ 92.97 ਮੀਟਰ ਦੇ ਸਕੋਰ ਨਾਲ ਸੋਨ ਤਮਗਾ ਜਿੱਤਿਆ।ਨੀਰਜ ਚੋਪੜਾ ਦਾ ਪਹਿਲਾ ਰਾਊਂਡ ਠੀਕ ਨਹੀਂ ਰਿਹਾ ਅਤੇ ਉਹ ਫਾਊਲ ਹੋ ਗਏ। ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਵੀ ਪਹਿਲੇ ਦੌਰ ਵਿੱਚ ਫਾਊਲ ਕੀਤਾ।ਫਾਊਲ ਤੋਂ ਬਾਅਦ ਅਰਸ਼ਦ ਨੇ ਜੋ 92.97 ਮੀਟਰ ਉੱਤੇ ਭਾਲਾ ਸੁੱਟਿਆ ਜਿਸ ਤੋਂ ਅੱਗੇ ਬਾਅਦ ਵਿੱਚ ਹੋਰ ਕੋਈ ਨਹੀਂ ਜਾ ਸਕਿਆ, ਖ਼ੁਦ ਨਦੀਮ ਵੀ ਨਹੀਂ।

Spread the love