ਪੰਚਾਇਤ ਚੋਣਾਂ: ਵੋਟਾਂ ਅੱਜ

ਪੰਜਾਬ ’ਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮੰਗਲਵਾਰ ਨੂੰ ਵੋਟਾਂ ਪੈਣਗੀਆਂ। ਭਲਕੇ ਸਵੇਰੇ ਅੱਠ ਤੋਂ ਸ਼ਾਮ ਚਾਰ ਵਜੇ ਤੱਕ ਵੋਟਾਂ ਪੈਣਗੀਆਂ ਹਨ। ਵੋਟਾਂ ਦੀ ਗਿਣਤੀ ਪੋਲਿੰਗ ਖ਼ਤਮ ਹੋਣ ਤੋਂ ਤੁਰੰਤ ਬਾਅਦ ਸ਼ੁਰੂ ਹੋ ਜਾਵੇਗੀ ਅਤੇ ਦੇਰ ਸ਼ਾਮ ਤੱਕ ਨਤੀਜੇ ਮਿਲਣੇ ਸ਼ੁਰੂ ਹੋ ਜਾਣਗੇ। ਪੰਚਾਇਤ ਚੋਣਾਂ ਵਿਚ ਵੱਡੇ ਪੱਧਰ ’ਤੇ ਤਿਕੋਣੇ ਮੁਕਾਬਲੇ ਹੋਣਗੇ। ਸੂਬੇ ਦੇ ਕਰੀਬ 1.33 ਕਰੋੜ ਵੋਟਰ 1.06 ਲੱਖ ਉਮੀਦਵਾਰਾਂ (ਪੰਚ ਤੇ ਸਰਪੰਚ) ਦੀ ਚੋਣ ਲਈ ਆਪਣੇ ਹੱਕ ਦੀ ਵਰਤੋਂ ਕਰਨਗੇ।

Spread the love