ਗੁਰਪਤਵੰਤ ਪੰਨੂ ਕੇਸ: ਨਿਖਿਲ ਗੁਪਤਾ ਪਹਿਲੀ ਵਾਰ ਅਦਾਲਤ ’ਚ ਪੇਸ਼

ਅਮਰੀਕਾ ‘ਚ ਗੁਰਪਤਵੰਤ ਸਿੰਘ ਪੰਨੂ ਦੀ ਕਥਿਤ ਹੱਤਿਆ ਦੀ ਨਾਕਾਮ ਸਾਜ਼ਿਸ਼ ਸਬੰਧੀ ਕੇਸ ਵਿੱਚ ਮੁਲਜ਼ਮ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਪਹਿਲੀ ਵਾਰ ਅਦਾਲਤ ’ਚ ਪੇਸ਼ ਕੀਤਾ ਗਿਆ। ਸੰਘੀ ਜੱਜ ਵਿਕਟਰ ਮਾਰੇਰੋ ਨੇ ਬੀਤੇ ਦਿਨ ਸੰਖੇਪ ਸੁਣਵਾਈ ਮਗਰੋਂ ਮਾਮਲੇ ਦੀ ਸੁਣਵਾਈ ਲਈ 13 ਸਤੰਬਰ ਦੀ ਤਰੀਕ ਤੈਅ ਕੀਤੀ ਹੈ। ਇਸ ਦੌਰਾਨ ਅਦਾਲਤ ਨੇ ਸਰਕਾਰੀ ਧਿਰ ਨੂੰ ਆਪਣੇ ਕੋਲ ਮੌਜੂਦ ਸਬੂਤ ਬਚਾਅ ਪੱਖ ਨਾਲ ਸਾਂਝੇ ਕਰਨ ਦਾ ਹੁਕਮ ਦਿੱਤਾ। ਸਤੰਬਰ ਮਹੀਨੇ ਕੇਸ ਦੀ ਸੁਣਵਾਈ ਦੌਰਾਨ ਜਦੋਂ ਬਚਾਅ ਪੱਖ ਨੂੰ ਆਪਣਾ ਕੇਸ ਤਿਆਰ ਕਰਨ ਲਈ ਸਰਕਾਰੀ ਸਬੂਤਾਂ ਨਾਲ ਜਾਣ ਦਾ ਮੌਕਾ ਮਿਲੇਗਾ ਤਾਂ ਅਗਲੇਰੀ ਸੁਣਵਾਈ ਦੀ ਕਾਰਵਾਈ ਨਿਰਧਾਰਤ ਕੀਤੀ ਜਾਵੇਗੀ।

Spread the love