Paris Olympics 2024| ਪੀਵੀ ਸਿੰਧੂ ਅਤੇ ਏ ਕਮਲ ਨੇ ਭਾਰਤੀ ਦਲ ਦੀ ਅਗਵਾਈ ਕੀਤੀ

ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਅਤੇ ਟੇਬਲ ਟੈਨਿਸ ਦੇ ਮਹਾਨ ਖਿਡਾਰੀ ਏ ਸ਼ਰਤ ਕਮਲ ਨੇ ਸ਼ੁੱਕਰਵਾਰ ਨੂੰ ਪੈਰਿਸ ਓਲੰਪਿਕ 2024 ਦੇ ਸ਼ਾਨਦਾਰ ਸਮਾਰੋਹ ਵਿੱਚ ਭਾਰਤੀ ਦਲ ਦੀ ਅਗਵਾਈ ਕੀਤੀ।ਭਾਰਤੀ ਦਲ 84ਵੇਂ ਸਥਾਨ ‘ਤੇ ਸੀ। ਸਿੰਧੂ, ਜੋ ਖੇਡਾਂ ਵਿੱਚ ਆਪਣਾ ਤੀਜੀ ਵਾਰ  ਹਿੱਸਾ ਲੈ ਰਹੀ ਸੀ, ਨੇ ਕਿਹਾ ਕਿ ਉਸ ਨੂੰ ਓਲੰਪਿਕ ਪਿੰਡ ਵਿੱਚ ਆ ਕੇ ਬਹੁਤ ਮਾਣ ਹੈ । ਸਿੰਧੂ ਨੇ ਕਿਹਾ, ਇਹ ਮੇਰਾ ਤੀਜਾ ਓਲੰਪਿਕ ਹੋਵੇਗਾ, ਅਤੇ ਸ਼ੁਰੂ ਹੋਣ ਵਾਲੇ ਮੁਕਾਬਲੇ ਲਈ ਸੱਚਮੁੱਚ ਬਹੁਤ ਉਤਸ਼ਾਹਿਤ ਹਾਂ, ਮੈਂ ਮੁਕਾਬਲੇ ਵਿੱਚ ਵਧੀਆ ਪ੍ਰਦਰਸ਼ਨ ਕਰਾਂਗੀ ਅਤੇ ਭਾਰਤ ਨੂੰ ਮੈਡਲ ਲੈ ਕੇ ਦਿਆਂਗੀ।

Spread the love