Paris Olympics : ਫਾਈਨਲ ਨਹੀਂ ਪਹੁੰਚ ਸਕੀ ਭਾਰਤੀ ਹਾਕੀ ਟੀਮ

ਭਾਰਤ ਪੈਰਿਸ ਓਲੰਪਿਕ ‘ਚ ਹਾਕੀ ਦਾ ਸੈਮੀਫਾਈਨਲ ਮੈਚ ਹਾਰ ਗਿਆ ਹੈ। ਟੀਮ ਨੂੰ ਜਰਮਨੀ ਨੇ 3-2 ਨਾਲ ਹਰਾਇਆ ਸੀ। ਭਾਰਤ ਹੁਣ ਕਾਂਸੀ ਤਮਗਾ ਜਿੱਤਣ ਲਈ ਸਪੇਨ ਦਾ ਸਾਹਮਣਾ ਕਰੇਗਾ। ਇਹ ਮੈਚ 8 ਅਗਸਤ ਨੂੰ ਸ਼ਾਮ 5:30 ਵਜੇ ਤੋਂ ਖੇਡਿਆ ਜਾਵੇਗਾ।ਜਰਮਨੀ ਲਈ ਗੋਂਜ਼ਾਲੋ ਪਿਲਾਟ ਨੇ 18ਵੇਂ ਮਿੰਟ, ਕ੍ਰਿਸਟੋਫਰ ਰੁਹਰ ਨੇ 27ਵੇਂ ਮਿੰਟ ਅਤੇ ਮਾਰਕੋ ਮਿਲਟਕਾਊ ਨੇ 54ਵੇਂ ਮਿੰਟ ਵਿੱਚ ਗੋਲ ਕੀਤੇ। ਭਾਰਤ ਲਈ ਹਰਮਨਪ੍ਰੀਤ ਸਿੰਘ ਨੇ 7ਵੇਂ ਮਿੰਟ ਅਤੇ ਸੁਖਜੀਤ ਸਿੰਘ ਨੇ 36ਵੇਂ ਮਿੰਟ ਵਿੱਚ ਗੋਲ ਕੀਤੇ। ਸੋਨ ਤਗਮੇ ਦਾ ਮੁਕਾਬਲਾ ਜਰਮਨੀ ਅਤੇ ਨੀਦਰਲੈਂਡ ਵਿਚਾਲੇ 8 ਅਗਸਤ ਨੂੰ ਰਾਤ 10:30 ਵਜੇ ਹੋਵੇਗਾ।

Spread the love