Paris Olampics : ਹਾਕੀ ਵਿੱਚ ਅਰਜਨਟੀਨਾ ਖ਼ਿਲਾਫ਼ ਭਾਰਤ ਦਾ ਮੈਚ 1-1 ਨਾਲ ਡਰਾਅ

ਪੈਰਿਸ ਓਲੰਪਿਕ 2024 ‘ਚ ਭਾਰਤੀ ਪੁਰਸ਼ ਹਾਕੀ ਟੀਮ ਦਾ ਮੁਕਾਬਲਾ ਅਰਜਨਟੀਨਾ ਨਾਲ ਹੋਇਆ।ਪੁਰਸ਼ ਹਾਕੀ ਗਰੁੱਪ ਸਟੇਜ ਮੁਕਾਬਲੇ ਵਿੱਚ ਭਾਰਤ ਤੇ ਅਰਜਨਟੀਨਾ ਵਿਚਾਲੇ ਮੈਚ 1-1 ਨਾਲ ਡਰਾਅ ਹੋ ਗਿਆ ਹੈ।ਗਰੁੱਪ ਸਟੇਜ ਵਿੱਚ ਭਾਰਤ ਦਾ ਇਹ ਦੂਸਰਾ ਮੁਕਾਬਲਾ ਸੀ। ਮੈਚ ਦੇ ਦੂਜੇ ਕੁਆਟਰ ਵਿੱਚ ਅਰਜਨਟੀਨਾ ਨੇ ਪਹਿਲਾ ਗੋਲ ਕੀਤਾ ਸੀ। ਪਰ ਮੈਚ ਦੇ ਅਖੀਰ ਪਲਾਂ ਵਿੱਚ ਭਾਰਤੀ ਟੀਮ ਨੇ ਵਾਪਸੀ ਕਰ ਲਈ ਸੀ।ਮੈਚ ਵਿੱਚ ਜਦ ਆਖ਼ਿਰੀ 2 ਮਿੰਟ ਬਚੇ ਸਨ ਤਾਂ ਉਦੋਂ ਕਪਤਾਨ ਹਰਮਨਪ੍ਰੀਤ ਸਿੰਘ ਨੇ ਗੋਲ ਕੀਤਾ, ਜਿਸ ਦੀ ਬਦੌਲਤ ਭਾਰਤ 1-1 ਨਾਲ ਬਰਾਬਰੀ ਕਰਨ ਵਿੱਚ ਕਾਮਯਾਬ ਰਿਹਾ ਅਤੇ ਮੈਚ ਡਰਾਅ ਹੋ ਗਿਆ।ਪੈਰਿਸ ਓਲੰਪਿਕ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਨੇ ਆਪਣੇ ਪਹਿਲੇ ਮੁਕਾਬਲੇ ਵਿੱਚ ਜਿੱਤ ਹਾਸਲ ਕੀਤੀ ਸੀ। ਭਾਰਤ ਨੇ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ ਸੀ।

Spread the love