Paris Olampics : ਨੀਰਜ ਨੇਜ਼ਾ ਸੁੱਟਣ ਦੇ ਫਾਈਨਲ ’ਚ ਪੁੱਜਿਆ

ਪਿਛਲੇ ਚੈਂਪੀਅਨ ਭਾਰਤ ਦੇ ਨੀਰਜ ਚੋਪੜਾ ਨੇ ਅੱਜ ਇੱਥੇ ਗਰੁੱਪ ‘ਬੀ’ ਕੁਆਲੀਫਿਕੇਸ਼ਨ ਵਿੱਚ ਆਪਣੀ ਪਹਿਲੀ ਹੀ ਕੋਸ਼ਿਸ਼ ’ਚ 89.34 ਮੀਟਰ ਦੇ ਥਰੋਅ ਨਾਲ ਪੈਰਿਸ ਓਲੰਪਿਕ ਖੇਡਾਂ ਦੇ ਪੁਰਸ਼ ਨੇਜ਼ਾ ਸੁੱਟਣ ਦੇ ਫਾਈਨਲ ਮੁਕਾਬਲੇ ਵਿੱਚ ਜਗ੍ਹਾ ਬਣਾ ਲਈ। ਗਰੁੱਪ ‘ਬੀ’ ਕੁਆਲੀਫਿਕੇਸ਼ਨ ਵਿੱਚ ਸਭ ਤੋਂ ਪਹਿਲਾ ਥਰੋਅ ਕਰਨ ਲਈ ਆਏ ਨੀਰਜ ਨੇ 89.34 ਮੀਟਰ ਨਾਲ ਸੈਸ਼ਨ ਦਾ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਦੇ ਹੋਏ 8 ਅਗਸਤ ਨੂੰ ਹੋਣ ਵਾਲੇ ਫਾਈਨਲ ਲਈ ਕੁਆਲੀਫਾਈ ਕੀਤਾ।

Spread the love