ਨਵੇਂ ਸਾਲ ਦਾ ਜਸ਼ਨ ਮਨਾ ਰਹੇ ਲੋਕਾਂ ਨੂੰ ਟਰੱਕ ਨਾਲ ਦਰੜਿਆ, 10 ਦੀ ਮੌਤ, ਗੋਲੀ ਵੀ ਚਲਾਈ

ਨਵੇਂ ਸਾਲ ਦਾ ਜਸ਼ਨ ਮਨਾ ਰਹੇ ਲੋਕਾਂ ਨੂੰ ਟਰੱਕ ਨਾਲ ਦਰੜਿਆ, 10 ਦੀ ਮੌਤ, ਗੋਲੀ ਵੀ ਚਲਾਈ

ਅਮਰੀਕਾ ਦੇ ਲੁਈਸਿਆਨਾ ਸੂਬੇ ਦੇ ਨਿਊ ਓਰਲੀਨਜ਼ ਸ਼ਹਿਰ ‘ਚ 1 ਜਨਵਰੀ ਨੂੰ ਇਕ ਵਿਅਕਤੀ ਨੇ ਜਸ਼ਨ ਮਨਾ ਰਹੇ ਲੋਕਾਂ ‘ਤੇ ਪਿਕਅੱਪ ਟਰੱਕ ਚੜ੍ਹਾ ਦਿੱਤਾ। ਇਸ ‘ਚ ਘੱਟੋ-ਘੱਟ 10 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਦੇ ਨਾਲ ਹੀ 30 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਇਹ ਘਟਨਾ ਬੋਰਬਨ ਸਟਰੀਟ ‘ਤੇ ਵਾਪਰੀ।ਸੀਐਨਐਨ ਮੁਤਾਬਕ ਉੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਇੱਕ ਤੇਜ਼ ਰਫ਼ਤਾਰ ਵਾਹਨ ਆਇਆ ਅਤੇ ਭੀੜ ਵਿੱਚ ਚਲਾ ਗਿਆ। ਇਸ ਤੋਂ ਬਾਅਦ ਇਕ ਵਿਅਕਤੀ ਇਸ ਤੋਂ ਹੇਠਾਂ ਉਤਰ ਗਿਆ। ਉਸ ਨੇ ਲੋਕਾਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦੇ ਜਵਾਬ ‘ਚ ਪੁਲਸ ਫੋਰਸ ਨੂੰ ਵੀ ਗੋਲੀ ਚਲਾਉਣੀ ਪਈ। ਹਮਲਾਵਰ ਫੜਿਆ ਗਿਆ ਹੈ ਜਾਂ ਨਹੀਂ, ਇਸ ਬਾਰੇ ਅਜੇ ਜਾਣਕਾਰੀ ਉਪਲਬਧ ਨਹੀਂ ਹੈ।ਏਬੀਸੀ ਨਿਊਜ਼ ਨੇ ਪੁਲਿਸ ਦੇ ਬੁਲਾਰੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਹਮਲਾ ਜਾਣਬੁੱਝ ਕੇ ਕੀਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਨਵੇਂ ਸਾਲ ਦੇ ਜਸ਼ਨਾਂ ਦਾ ਮਾਹੌਲ ਸੋਗ ਵਿੱਚ ਬਦਲ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਜ਼ਖਮੀ ਲੋਕਾਂ ਨੂੰ ਸ਼ਹਿਰ ਦੇ 5 ਹਸਪਤਾਲਾਂ ‘ਚ ਭੇਜਿਆ ਗਿਆ ਹੈ।

Spread the love