ਟੋਰਾਂਟੋ ਏਅਰਪੋਰਟ ‘ਤੇ PIA ਦੀ ਏਅਰ ਹੋਸਟੈੱਸ ਗ੍ਰਿਫਤਾਰ, ਗੈਰ-ਕਾਨੂੰਨੀ ਪਾਸਪੋਰਟ ਵੀ ਮਿਲਿਆ

ਟੋਰਾਂਟੋ, 31 ਮਾਰਚ (ਰਾਜ ਗੋਗਨਾ)- ਬੀਤੇਂ ਦਿਨ ਪਾਕਿਸਤਾਨ ਦੀ ਸਰਕਾਰੀ ਏਅਰਲਾਈਨ ਪੀਆਈਏ (ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼) ਦੀ ਇੱਕ ਏਅਰ ਹੋਸਟੈੱਸ ਨੂੰ ਟੋਰਾਂਟੋ ਕੈਨੇਡਾ ਦੇ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਕੋਲੋਂ ਅੰਤਰਰਾਸ਼ਟਰੀ ਯਾਤਰਾ ਲਈ ਯੋਗ ਨਾ ਹੋਣ ਵਾਲੇ ਪਾਸਪੋਰਟ ਬਰਾਮਦ ਕੀਤੇ ਗਏ ਹਨ।ਪਾਕਿਸਤਾਨੀ ਅਖਬਾਰ ਦੀ ਰਿਪੋਰਟ ਦੇ ਮੁਤਾਬਕ, ਫਲਾਈਟ ‘ਚ ਪੀਆਈਏ ਦੀ ਏਅਰ ਹੋਸਟਲ ਹਿਨਾ ਸਾਨੀ ਦੇ ਨਾਲ ਚਾਲਕ ਦਲ ਦੇ ਸੱਤ ਹੋਰ ਮੈਂਬਰ ਵੀ ਸਨ। ਕੈਨੇਡੀਅਨ ਅਧਿਕਾਰੀਆਂ ਨੇ ਇਨ੍ਹਾਂ ਸਾਰੇ ਅਮਲੇ ਦੇ ਮੈਂਬਰਾਂ ਨੂੰ ਨੋ ਫਲਾਈ ਅਮਲੇ ਦੀ ਸੂਚੀ ਵਿੱਚ ਰੱਖਿਆ ਸੀ। ਹਾਲਾਂਕਿ ਇਨ੍ਹਾਂ ਸਾਰੇ ਮੈਂਬਰਾਂ ਨੇ ਡੀਜੀਐਮ ਫਲਾਈਟ ਸਰਵਿਸਿਜ਼ ਤੋਂ ਵਿਸ਼ੇਸ਼ ਇਜਾਜ਼ਤ ਲਈ ਸੀ। ਜੋ ਕਿ ਨਿਸ਼ਚਿਤ ਨਿਯਮਾਂ ਦਾ ਹਵਾਲਾ ਸੀ।ਏਅਰ ਹੋਸਟੈਸ ਦੀ ਗ੍ਰਿਫਤਾਰੀ ਤੋਂ ਬਾਅਦ ਪੀਆਈਏ ਦੇ ਬੁਲਾਰੇ ਨੇ ਕਿਹਾ ਹੈ ਕਿ ਏਅਰਲਾਈਨ ਨੂੰ ਇਸ ਮਾਮਲੇ ਦੀ ਜਾਣਕਾਰੀ ਮਿਲੀ ਹੈ ਅਤੇ ਅਸੀਂ ਕੈਨੇਡੀਅਨ ਅਧਿਕਾਰੀਆਂ ਨਾਲ ਸਹਿਯੋਗ ਕਰ ਰਹੇ ਹਾਂ। ਏਅਰਲਾਈਨਾਂ ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਦੀ ਪਾਲਣਾ ਕਰਨ ਲਈ ਵਚਨਬੱਧ ਹਨ।ਕੈਨੇਡਾ ‘ਚ ਫੜੀ ਗਈ ਏਅਰ ਹੋਸਟੈੱਸ ਹਿਨਾ ਸਾਨੀ ਇਸ ਤੋਂ ਪਹਿਲਾਂ ਵੀ ਗੈਰ-ਕਾਨੂੰਨੀ ਸਮਾਨ ਦੀ ਤਸਕਰੀ ਕਰਦੀ ਰਹੀ ਹੈ। ਇਸ ਦੇ ਲਈ ਉਸ ਨੂੰ ਪਹਿਲਾਂ ਵੀ ਕੈਨੇਡਾ ‘ਚ ਹਿਰਾਸਤ ‘ਚ ਲਿਆ ਗਿਆ ਸੀ।ਪੀਆਈਏ ਦਾ ਨਾਂ ਆਪਣੀਆਂ ਏਅਰ ਹੋਸਟੈੱਸਾਂ ਦੇ ਕਾਰਨਾਮੇ ਕਾਰਨ ਕੌਮਾਂਤਰੀ ਪੱਧਰ ‘ਤੇ ਖਰਾਬ ਹੋ ਚੁੱਕਾ ਹੈ।ਪਿਛਲੇ ਮਹੀਨੇ ਪੀਆਈਏ ਦੀ ਏਅਰ ਹੋਸਟੈੱਸ ਮਰੀਅਮ ਰਜ਼ਾ ਡਿਊਟੀ ‘ਤੇ ਫਲਾਈਟ ‘ਤੇ ਟੋਰਾਂਟੋ ਪਹੁੰਚੀ ਸੀ ਅਤੇ ਉਸ ਨੇ ਅਗਲੇ ਦਿਨ ਵਾਪਸ ਆਉਣਾ ਸੀ ਪਰ ਹੋਟਲ ਤੋਂ ਗਾਇਬ ਹੋ ਗਈ ਸੀ। ਇਸੇ ਤਰ੍ਹਾਂ 2022 ਵਿੱਚ ਵੀ ਇੱਕ ਏਅਰ ਹੋਸਟੈਸ ਕੈਨੇਡਾ ਪਹੁੰਚ ਕੇ ਪਾਕਿਸਤਾਨ ਨਹੀਂ ਪਰਤੀ। ਫਰਾਂਸ ‘ਚ ਇਕ ਹੋਰ ਏਅਰ ਹੋਸਟੈੱਸ ਦੁਕਾਨ ਤੋਂ ਚੋਰੀ ਕਰਦੀ ਫੜੀ ਗਈ ਸੀ।

Spread the love