ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਸੋਮਵਾਰ ਨੂੰ ਆਪਣੇ ਚੋਣ ਪ੍ਰਚਾਰ ਦੇ ਤਰੀਕੇ ਦਾ ਬਚਾਅ ਕੀਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਕਿ ਉਹ ਘਰਾਂ ਦੀ ਕਮੀ, ਰਹਿਣ-ਸਹਿਣ ਦੀ ਲਾਗਤ ਅਤੇ ਸੁਸਤ ਆਰਥਿਕ ਵਿਕਾਸ ਵਰਗੇ ਮੁੱਦਿਆਂ ‘ਤੇ ਧਿਆਨ ਕੇਂਦਰਤ ਕਰ ਰਹੇ ਹਨ। ਹਾਲਾਂਕਿ, ਉਨ੍ਹਾਂ ਦੇ ਵਿਰੋਧੀ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਕੈਨੇਡਾ-ਅਮਰੀਕਾ ਸੰਬੰਧਾਂ ‘ਤੇ ਪੂਰਾ ਧਿਆਨ ਦੇਣਾ ਚਾਹੀਦਾ ਹੈ।ਚੋਣ ਪ੍ਰਚਾਰ ਦੇ ਪਹਿਲੇ ਹਫ਼ਤੇ ਦੌਰਾਨ ਪੀਅਰ ਪੌਲੀਐਵ ਮੋਟੇ ਤੌਰ ‘ਤੇ ਉਹਨਾਂ ਮੁੱਦਿਆਂ ’ਤੇ ਹੀ ਗੱਲ ਕਰਦੇ ਨਜ਼ਰ ਆਏ ਜਿਨ੍ਹਾਂ ਦੀ ਉਹ ਦੋ ਸਾਲਾਂ ਤੋਂ ਗੱਲ ਕਰ ਰਹੇ ਹਨ। ਉਨਾਂ ਦੀਆਂ ਰੈਲੀਆਂ ਵਿੱਚ ਡੋਨਾਲਡ ਟਰੰਪ ਬਾਰੇ ਗੱਲ ਘੱਟ ਹੀ ਹੁੰਦੀ ਹੈਉਹਨਾਂ ਨੇ ਆਮਦਨ ਟੈਕਸ ਵਿਚ ਕਟੌਤੀ, TFSA ਗੁੰਜਾਇਸ਼ ਵਿਚ ਵਾਧਾ ਅਤੇ ਅਪਰਾਧ ‘ਤੇ ਸਖ਼ਤੀ ਜਿਸ ਵਿਚ ਨਸ਼ਾ ਤਸਕਰਾਂ ਲਈ ਉਮਰ ਕੈਦ ਦੀ ਸਜ਼ਾ ਸ਼ਾਮਲ ਹੈ, ਵਰਗੇ ਸੁਝਾਅ ਪੇਸ਼ ਕੀਤੇ ਹਨ ਅਤੇ ਨਾਲ ਹੀ ਸਮੱਸਿਆਂ ਲਈ ਲਿਬਰਲ ਪਾਰਟੀ ਦੇ ਕਾਰਜਕਾਲ ਨੂੰ ਲਾਹਨਤਾਂ ਪਾਈਆਂ ਹਨ।
