ਅਗਲੇ ਹਫ਼ਤੇ ਬੇਭਰੋਸਗੀ ਮਤਾ ਪੇਸ਼ ਕਰਨਗੇ ਪੌਲੀਵਰ

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਵਰ ਜਲਦੀ ਫ਼ੈਡਰਲ ਚੋਣਾਂ ਕਰਾਉਣ ਦੀ ਕੋਸ਼ਿਸ਼ ਵੱਜੋਂ ਅਗਲੇ ਮੰਗਲਵਾਰ ਨੂੰ ਬੇਭਰੋਸਗੀ ਦਾ ਮਤਾ ਪੇਸ਼ ਕਰਨਗੇ। ਸਾਧਾਰਨ ਸ਼ਬਦਾਂ ਵਾਲੇ ਮਤੇ ਵਿੱਚ ਲਿਖਿਆ ਹੋਵੇਗਾ: “ਹਾਊਸ ਨੂੰ ਪ੍ਰਧਾਨ ਮੰਤਰੀ ਅਤੇ ਸਰਕਾਰ ਵਿੱਚ ਕੋਈ ਭਰੋਸਾ ਨਹੀਂ ਹੈ”, ਅਤੇ ਬੁੱਧਵਾਰ ਨੂੰ ਅੰਤਿਮ ਵੋਟ ਤੋਂ ਪਹਿਲਾਂ ਇਸ ‘ਤੇ ਬਹਿਸ ਹੋਵੇਗੀ। ਬੁੱਧਵਾਰ ਨੂੰ ਪਾਰਲੀਮੈਂਟ ਹਿੱਲ ਵਿੱਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਪੌਲੀਵਰ ਨੇ ਕਿਹਾ, ਸਾਨੂੰ ਇੱਕ ਕਾਰਬਨ ਟੈਕਸ ਚੋਣ ਦੀ ਜ਼ਰੂਰਤ ਹੈ ਤਾਂ ਜੋ ਕੈਨੇਡੀਅਨਜ਼ ਟੈਕਸ ਨੂੰ ਖਤਮ ਕਰਨ, ਘਰ ਬਣਾਉਣ, ਬਜਟ ਨੂੰ ਠੀਕ ਕਰਨ ਅਤੇ ਅਪਰਾਧ ਨੂੰ ਰੋਕਣ ਲਈ ਇੱਕ ਆਮ ਸੂਝ ਵਾਲੀ ਕੰਜ਼ਰਵੇਟਿਵ ਸਰਕਾਰ ਲਈ ਵੋਟ ਪਾ ਸਕਣ”। ਵੋਟ ਦਾ ਕੀ ਨਤੀਜਾ ਹੋਵੇਗਾ ਇਹ ਅਸਪਸ਼ਟ ਹੈ। ਜੇ ਮਤਾ ਪਾਸ ਹੁੰਦਾ ਹੈ ਕਿ ਇਸ ਫ਼ੌਲ ਫ਼ੈਡਰਲ ਚੋਣਾਂ ਹੋ ਸਕਦੀਆਂ ਹਨ। ਜੇ ਮਤਾ ਫ਼ੇਲ ਹੁੰਦਾ ਹੈ ਤਾਂ ਲਿਬਰਲਾਂ ਦੀ ਸਰਕਾਰ ਜਾਰੀ ਰਹੇਗੀ।

Spread the love