PM ਟਰੂਡੋ ਅਤੇ ਓਂਟਾਰੀਓ ਦੇ ਪ੍ਰੀਮੀਅਰ ਫੋਰਡ ਨੇ ਨੈਪਿਨੀ ‘ਚ ਗੁੱਡ ਈਅਰ ਦੇ ਵੱਡੇ ਪਲਾਂਟ ‘ਚ ਸਾਂਝੇ ਤੌਰ ‘ਤੇ ਵਿਸ਼ੇਸ਼ ਫੰਡਿੰਗ ਦਾ ਕੀਤਾ ਐਲਾਨ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਅੱਜ ਸੂਬੇ ਦੇ ਨੈਪਿਨੀ ਸ਼ਹਿਰ ‘ਚ ਗੁੱਡ ਈਅਰ ਦੇ ਵੱਡੇ ਪਲਾਂਟ ‘ਚ ਸਾਂਝੇ ਤੌਰ ‘ਤੇ ਵਿਸ਼ੇਸ਼ ਫੰਡਿੰਗ ਦੇਣ ਦਾ ਐਲਾਨ ਕੀਤਾ ਜਿਸ ਤਹਿਤ ਗੁਡ ਈਅਰ ਟਾਇਰਸ ਐਂਡ ਰਬੜ ਵੱਲੋਂ ਇਥੇ ਕੁੱਲ 575 ਮਿਲੀਅਨ ਦੀ ਇਨਵੈਸਟਮੈਂਟ ਕੀਤੀ ਜਾਣੀ ਹੈ।

ਗੁਡਯੀਅਰ ਕੈਨੇਡਾ ਦੋ ਦਹਾਕਿਆਂ ਤੋਂ ਵੀ ਘੱਟ ਸਮੇਂ ਵਿੱਚ ਟਾਇਰ ਪਲਾਂਟ ਨੂੰ ਨੈੱਟ-ਜ਼ੀਰੋ ਬਣਾਉਣ ਦੇ ਟੀਚੇ ਨਾਲ, ਦੱਖਣ-ਪੂਰਬੀ ਓਨਟੇਰਿਓ ਦੇ ਆਪਣੇ ਪਲਾਂਟ ਦਾ ਵਿਸਤਾਰ ਕਰਨ ਲਈ ਅੱਧੇ ਬਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕਰ ਰਹੀ ਹੈ।

ਗੁਡਯੀਅਰ ਦੇ ਸੀਈਓ ਨੇ ਸੋਮਵਾਰ ਸਵੇਰੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਅਤੇ ਓਨਟੇਰਿਓ ਦੇ ਪ੍ਰੀਮੀਅਰ ਡੱਗ ਫੋਰਡ ਦੀ ਮੌਜੂਦਗੀ ਵਿਚ ਨੈਪੇਨੀ ਪਲਾਂਟ ਵਿੱਚ $575 ਮਿਲੀਅਨ ਦੇ ਨਿਵੇਸ਼ ਦਾ ਐਲਾਨ ਕੀਤਾ।

ਫੈਡਰਲ ਸਰਕਾਰ ਇਸ ਪ੍ਰੋਜੈਕਟ ਲਈ $44.3 ਮਿਲੀਅਨ ਤੱਕ ਦਾ ਯੋਗਦਾਨ ਪਾ ਰਹੀ ਹੈ, ਜਦ ਕਿ ਸੂਬਾਈ ਸਰਕਾਰ ਇਨਵੈਸਟ ਓਨਟੇਰੀਓ ਰਾਹੀਂ $20 ਮਿਲੀਅਨ ਯੋਗਦਾਨ ਪਾਏਗੀ।

ਇੱਕ ਨਿਊਜ਼ ਰੀਲੀਜ਼ ਦੇ ਅਨੁਸਾਰ, ਉਕਤ ਵਿਸਤਾਰ ਨਾਲ 2030 ਤੱਕ ਪਲਾਂਟ ਵਿੱਚ ਨਿਕਾਸੀ ਵਿੱਚ 10 ਪ੍ਰਤੀਸ਼ਤ ਦੀ ਕਮੀ ਅਤੇ 2040 ਤੱਕ ਪਲਾਂਟ ਦੇ ਨੈੱਟ-ਜ਼ੀਰੋ ਤੱਕ ਪਹੁੰਚਣ ਦੀ ਉਮੀਦ ਹੈ।

ਨਿਊਜ਼ ਰਿਲੀਜ਼ ਵਿਚ ਕੰਪਨੀ ਨੇ ਇਹ ਵੀ ਕਿਹਾ ਕਿ ਇਹ ਵਿਸਤਾਰ 2027 ਤੱਕ 200 ਨਵੀਆਂ ਨਿਰਮਾਣ ਨੌਕਰੀਆਂ ਪੈਦਾ ਕਰੇਗਾ ਅਤੇ ਨੈਪੇਨੀ ਵਿੱਚ 1,000 ਤੋਂ ਵੱਧ ਨੌਕਰੀਆਂ ਸੁਰੱਖਿਅਤ ਕਰੇਗਾ।

Spread the love