ਦਿੱਲੀ ਦੇ ਰਸਤੇ ਚੋਂ ਬੈਰੀਕੇਡ ਹਟਾਉਣੇ ਸ਼ੁਰੂ

ਕਿਸਾਨ ਅੰਦੋਲਨ ਕਾਰਨ ਕੌਮੀ ਮਾਰਗ 44 ਨੂੰ ਕੁੰਡਲੀ ਬਾਰਡਰ ਤੋਂ ਮਲਟੀ-ਲੇਅਰ ਬੈਰੀਕੇਡਿੰਗ ਲਗਾ ਕੇ ਬੰਦ ਕਰ ਦਿੱਤਾ ਗਿਆ ਸੀ, ਤਾਂ ਜੋ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਸਕੇ ਪਰ ਅੱਜ ਨੈਸ਼ਨਲ ਹਾਈਵੇਅ-44 ਸਥਿਤ ਕੁੰਡਲੀ-ਸਿੰਘੂ ਸਰਹੱਦ ਤੋਂ ਦਿੱਲੀ ਜਾਣ ਵਾਲੇ ਰਾਹ ਨੂੰ ਖੋਲ੍ਹ ਦਿੱਤਾ ਗਿਆ ਹੈ। ਦਿੱਲੀ ਪੁਲਿਸ ਨੇ ਹਾਈਵੇਅ ‘ਤੇ ਲਗਾਏ ਗਏ ਬੈਰੀਕੇਡ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਹੈ।
ਦਿੱਲੀ ਪੁਲਿਸ ਨੇ ਢਾਈ ਮਹੀਨਿਆਂ ਤੋਂ ਬੰਦ ਪਏ ਫਲਾਈਓਵਰ ਨੂੰ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਕਰੀਬ 3 ਕਿਲੋਮੀਟਰ ਤੱਕ ਫਲਾਈਓਵਰਾਂ ‘ਤੇ ਬਣੇ ਕੰਕਰੀਟ ਦੇ ਬੈਰੀਅਰਾਂ ਨੂੰ ਹਟਾਉਣ ਲਈ ਬੁਲਡੋਜ਼ਰ ਤਾਇਨਾਤ ਕੀਤੇ ਗਏ ਹਨ।  ਫਲਾਈਓਵਰ ਦੇ ਦੋ-ਦੋ ਲੇਨ 3-4 ਦਿਨਾਂ ਵਿੱਚ ਖੋਲ੍ਹ ਦਿੱਤੇ ਜਾਣਗੇ।
Spread the love