1 ਵਜੇ ਤੱਕ 13 ਹਲਕਿਆਂ ਦੀ ਪੋਲਿੰਗ ਸਥਿਤੀ

ਪੰਜਾਬ ਵਿੱਚ ਲੋਕ ਸਭਾ ਦੀਆਂ 13 ਸੀਟਾਂ ‘ਤੇ ਵੋਟਿੰਗ ਸ਼ਾਂਤਮਈ ਢੰਗ ਨਾਲ ਚੱਲ ਰਹੀ ਹੈ। ਬਾਅਦ ਦੁਪਹਿਰ 1 ਵਜੇ ਤੱਕ 13 ਲੋਕ ਸਭਾ ਸੀਟਾਂ ‘ਤੇ 37.80 ਫ਼ੀਸਦ ਵੋਟਿੰਗ ਹੋਈ ਹੈ। ਇਸ ਦੌਰਾਨ ਬਠਿੰਡਾ ਵਿੱਚ ਸਭ ਤੋਂ ਵੱਧ 41.7 ਫ਼ੀਸਦ ਵੋਟਿੰਗ ਹੋਈ। ਗੁਰਦਾਸਪੁਰ ਵਿੱਚ 39.05 ਫ਼ੀਸਦ, ਹੁਸ਼ਿਆਰਪੁਰ ਵਿੱਚ 37.07 ਫ਼ੀਸਦ, ਜਲੰਧਰ ਵਿੱਚ 37.95 ਫ਼ੀਸਦ, ਖਡੂਰ ਸਾਹਿਬ ਵਿੱਚ 37.76 ਫ਼ੀਸਦ, ਲੁਧਿਆਣਾ ਵਿੱਚ 35.16 ਫ਼ੀਸਦ, ਪਟਿਆਲਾ ਵਿੱਚ 39.73 ਫ਼ੀਸਦ, ਸੰਗਰੂਰ ਵਿੱਚ 39.85 ਫ਼ੀਸਦ, ਅੰਮਿ੍ਤਸਰ ਵਿੱਚ 32.18 ਫ਼ੀਸਦ, ਆਨੰਦਪੁਰ ਸਾਹਿਬ ਵਿੱਚ 37.43 ਫ਼ੀਸਦ, ਫ਼ਰੀਦਕੋਟ ਵਿੱਚ 36.82 ਫ਼ੀਸਦ, ਫ਼ਤਹਿਗੜ੍ਹ ਸਾਹਿਬ ਵਿੱਚ 37.43 ਫ਼ੀਸਦ, ਫਿਰੋਜ਼ਪੁਰ ਵਿੱਚ 39.74 ਵੋਟਿੰਗ ਹੋਈ ਹੈ।

Spread the love