ਪੂਜਾ ਤੋਮਰ ਬਣੀ ਭਾਰਤ ਦੀ ਪਹਿਲੀ ਮਿਕਸਡ ਮਾਰਸ਼ਲ ਆਰਟ ਫਾਈਟਰ

ਪੂਜਾ ਤੋਮਰ (Pooja Tomar) ਅਲਟੀਮੇਟ ਫਾਈਟਿੰਗ ਚੈਂਪੀਅਨਸ਼ਿਪ (The Ultimate Fighting Championship) , (ਯੂ.ਐਫ.ਸੀ) ਵਿੱਚ ਜਿੱਤ ਦਰਜ ਕਰਨ ਵਾਲੀ ਬਣ ਗਈ ਹੈ। ਪਹਿਲੀ ਵਾਰ ਇਸ ਤਰ੍ਹਾਂ ਦੇ ਮੁਕਾਬਲੇ ‘ਚ ਹਿੱਸਾ ਲੈ ਰਹੀ ਪੂਜਾ ਨੇ ਯੂ.ਐੱਫ.ਸੀ ਲੁਈਸਵਿਲੇ ‘ਚ ਬੀਤੇ ਦਿਨ ਬ੍ਰਾਜ਼ੀਲ ਦੀ ਰਿਆਨ ਡੋਸ ਸੈਂਟੋਸ ਨੂੰ 30-27, 27-30, 29-28 ਨਾਲ ਹਰਾ ਕੇ ਸਟ੍ਰਾਵੇਟ (52 ਕਿਲੋਗ੍ਰਾਮ) ਬਾਊਟ ਜਿੱਤਿਆ।’ਸਾਈਕਲੋਨ’ ਦੇ ਨਾਂ ਨਾਲ ਮਸ਼ਹੂਰ 30 ਸਾਲਾ ਪੂਜਾ ਨੇ ਪਿਛਲੇ ਸਾਲ ਅਕਤੂਬਰ ‘ਚ UFC ਨਾਲ ਇਕਰਾਰਨਾਮੇ ‘ਤੇ ਹਸਤਾਖਰ ਕੀਤੇ ਸਨ, ਜਿਸ ਨਾਲ ਉਹ ਸਭ ਤੋਂ ਵੱਡੇ ਮਿਕਸਡ ਮਾਰਸ਼ਲ ਆਰਟਸ ਮੁਕਾਬਲਿਆਂ ‘ਚੋਂ ਇਕ ‘ਚ ਹਿੱਸਾ ਲੈਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਬਣ ਗਈ ਸੀ। ਅੰਸ਼ੁਲ ਜੁਬਲੀ ਅਤੇ ਭਰਤ ਕੰਡਾਰੇ ਨੇ ਯੂਐਫਸੀ ਵਿੱਚ ਵਿਸ਼ਵ ਮੰਚ ‘ਤੇ ਭਾਰਤ ਦੀ ਨੁਮਾਇੰਦਗੀ ਕੀਤੀ ਹੈ।

Spread the love