ਪਾਣੀ ਨੂੰ ਤਰਸਦੀ ਦਿੱਲੀ ‘ਚ ਦਿੱਲੀ ‘ਚ ਨਹਾਉਣ ਨੂੰ ਲੈ ਕੇ 2 ਨਾਬਾਲਗ਼ਾਂ ਦਾ ਕ.ਤਲ

ਇੱਕ ਪਾਸੇ ਪੂਰੀ ਦਿੱਲੀ ਪਾਣੀ ਨੂੰ ਤਰਸ ਰਹੀ ਹੈ ਦੂਜੇ ਪਾਸੇ ਦਿੱਲੀ ‘ਚ ਹੀ ਪੂਲ ‘ਚ ਨਹਾਉਣ ਨੂੰ ਲੈ ਕੇ 2 ਜਣਿਆਂ ਨੂੰ ਗੋਲੀ ਮਾਰ ਦਿੱਤੀ ਗਈ ।ਸ਼ੁੱਕਰਵਾਰ ਦੇਰ ਰਾਤ ਦਿੱਲੀ ਦੇ ਅਸ਼ੋਕ ਵਿਹਾਰ ਦੇ ਜੇਲ੍ਹਰ ਵਾਲਾ ਬਾਗ ਇਲਾਕੇ ਵਿੱਚ ਸਵਿਮਿੰਗ ਪੂਲ ਵਿੱਚ ਨਹਾਉਣ ਨੂੰ ਲੈ ਕੇ ਹੋਏ ਝਗੜੇ ਨੂੰ ਲੈ ਕੇ ਇੱਕ ਨਾਬਾਲਗ ਸਮੇਤ ਦੋ ਲੋਕਾਂ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲੀਸ ਨੇ ਕਤਲ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਛੇ ਨੌਜਵਾਨਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਲਿਆ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਰੀਬ ਇੱਕ ਹਫ਼ਤਾ ਪਹਿਲਾਂ ਸਵਿਮਿੰਗ ਪੂਲ ਵਿੱਚ ਹੋਈ ਲੜਾਈ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਝਗੜਾ ਚੱਲ ਰਿਹਾ ਸੀ। ਮ੍ਰਿਤਕਾਂ ਵਿੱਚ 17 ਸਾਲਾ ਵਿਪੁਲ ਅਤੇ 18 ਸਾਲਾ ਵਿਸ਼ਾਲ ਸ਼ਾਮਲ ਹਨ।

Spread the love