ਬਰਗਾੜੀ ਬੇਅਦਬੀ ਮਾਮਲੇ ’ਚ ਭਗੌੜਾ ਡੇਰਾ ਸਿਰਸਾ ਪ੍ਰੇਮੀ ਅਯੁੱਧਿਆ ਤੋਂ ਗ੍ਰਿਫ਼ਤਾਰ

ਬਰਗਾੜੀ ਬੇਅਦਬੀ ਮਾਮਲੇ ’ਚ ਕਈ ਸਾਲ ਤੋਂ ਭਗੌੜੇ ਮੁਲਜ਼ਮ ਪ੍ਰਦੀਪ ਕਲੇਰ ਨੂੰ ਪੁਲਿਸ ਨੇ ਅਯੁੱਧਿਆ ਤੋਂ ਗ੍ਰਿਫ਼ਤਾਰ ਕੀਤਾ ਹੈ। ਖਬਰਾਂ ਅਨੁਸਾਰ ਉਸਦੀ ਗ੍ਰਿਫ਼ਤਾਰੀ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਏ ਡੀ ਜੀ ਪੀ ਐਸ ਪੀ ਐਸ ਪਰਮਾਰ ਦੀ ਅਗਵਾਈ ਵਾਲੀ ਐਸ ਆਈ ਟੀ ਦੀ ਟੀਮ ਵੱਲੋਂ ਕੀਤੀ ਗਈ ਹੈ। ਅਧਿਕਾਰਤ ਤੋਰ ਤੇ ਇਸ ਦੀ ਪੁਸ਼ਟੀ ਹੋਣੀ ਹਾਲੇ ਬਾਕੀ ਹੈ ਪਰ ਪੁਲਿਸ ਉਸ ਨੂੰ ਪੰਜਾਬ ਲੈ ਕੇ ਆ ਰਹੀ ਹੈ। ਪ੍ਰਦੀਪ ਕਲੇਰ ਜੋ ਭਗੋੜਾ ਸੀ,ਪਿਛਲੇ ਦਿਨੀ ਉਸ ਦੀ ਅਯੁੱਧਿਆ ’ਚ ਸ਼ਰਧਾਲੂਆਂ ਨੂੰ ਲੰਗਰ ਵਰਤਾਉਂਦੇ ਦੀ ਤਸਵੀਰ ਵਾਇਰਲ ਹੋਈ ਸੀ। ਪ੍ਰਦੀਪ ਡੇਰਾ ਸਿਰਸਾ ਮੁਖੀ ਦੀ ਟੀਮ ਦੇ ਖਾਸ ਮੈਂਬਰਾਂ ’ਚ ਸ਼ਾਮਲ ਰਿਹਾ ਹੈ ।

Spread the love