ਕੈਨੇਡਾ ਵੱਲੋਂ ਟਿਕਟੌਕ ’ਤੇ ਮੁਕੰਮਲ ਪਾਬੰਦੀ ਦੀ ਤਿਆਰੀ !

xr:d:DAFjWr06CQc:4,j:47493282289,t:23051910

ਕੈਨੇਡਾ ਸਰਕਾਰ ਟਿਕਟੌਕ ’ਤੇ ਮੁਕੰਮਲ ਪਾਬੰਦੀ ਲਾਉਣ ਦੀ ਤਿਆਰੀ ਕਰ ਰਹੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਬਿਆਨਾਂ ਤੋਂ ਇਸ ਬਾਰੇ ਸੰਕੇਤ ਮਿਲ ਰਹੇ ਹਨ। ਵਿਨੀਪੈਗ ਵਿੱਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਟਰੂਡੋ ਨੇ ਕਿਹਾ ਕਿ ਮੁਲਕ ਦੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਆਨਲਾਈਨ ਸਰਗਰਮੀ ਦੌਰਾਨ ਸੁਚੇਤ ਰਹਿਣ ਦੀ ਜ਼ਰੂਰਤ ਹੈ। ਖ਼ੁਫ਼ੀਆ ਏਜੰਸੀ ਦੇ ਮੁਖੀ ਵੱਲੋਂ ਸਾਫ਼ ਤੌਰ ’ਤੇ ਜ਼ਿਕਰ ਕੀਤਾ ਗਿਆ ਹੈ ਕਿ ਟਿਕਟੌਕ ਕੈਨੇਡਾ ਵਾਸੀਆਂ ਲਈ ਵੱਡਾ ਖ਼ਤਰਾ ਪੈਦਾ ਕਰ ਰਿਹਾ ਹੈ। ਇੱਕ ਨਵਾਂ ਸਰਵੇਖਣ ਦਰਸਾਉਂਦਾ ਹੈ ਕਿ ਅਮਰੀਕਾ ਦੀ ਸੰਸਦ ਵਿੱਚ ਟਿਕਟੌਕ ’ਤੇ ਪਾਬੰਦੀ ਬਾਰੇ ਬਿੱਲ ਪਾਸ ਹੋਣ ਤੋਂ ਬਾਅਦ 51 ਫ਼ੀਸਦੀ ਕੈਨੇਡੀਅਨ ਇਸ ਸੋਸ਼ਲ ਮੀਡੀਆ ਐਪ ’ਤੇ ਪਾਬੰਦੀ ਲਾਉਣ ਦਾ ਸਮਰਥਨ ਕਰਦੇ ਹਨ। ਲਿਬਰਲ ਸਰਕਾਰ ਨੇ ਇਸ ਮਹੀਨੇ ਅਮਰੀਕਾ ਦੇ ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਖ਼ੁਲਾਸਾ ਕੀਤਾ ਕਿ ਉਸ ਨੇ ਸਤੰਬਰ 2023 ਵਿੱਚ ਟਿਕਟੌਕ ਦੀ ਕੌਮੀ ਸੁਰੱਖਿਆ ਸਮੀਖਿਆ ਦਾ ਆਦੇਸ਼ ਦਿੱਤਾ ਸੀ। ਲੈਜਰ ਵੱਲੋਂ 23 ਤੋਂ 25 ਮਾਰਚ ਨੂੰ ਕਰਵਾਏ ਗਏ ਸਰਵੇਖਣ ਅਨੁਸਾਰ ਇੱਕ ਤਿਹਾਈ ਤੋਂ ਘੱਟ 28 ਫ਼ੀਸਦ ਲੋਕਾਂ ਨੇ ਕਿਹਾ ਕਿ ਉਹ ਟਿਕਟੌਕ ’ਤੇ ਪਾਬੰਦੀ ਦਾ ਵਿਰੋਧ ਕਰਨਗੇ। ਲੈਜਰ ਦੇ ਕਾਰਜਕਾਰੀ ਉਪ ਪ੍ਰਧਾਨ ਕ੍ਰਿਸਚੀਅਨ ਬੋਰਿਕ ਨੇ ਕਿਹਾ ਕਿ ਨੌਜਵਾਨ ਕੈਨੇਡੀਅਨ ਪਾਬੰਦੀ ਦੇ ਵਿਰੋਧ ਜਦਕਿ 55 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਲੋਕ ਪਾਬੰਦੀ ਦੇ ਹੱਕ ਵਿਚ ਹਨ। ਉਨ੍ਹਾਂ ਕਿਹਾ ਕਿ ਟਿਕਟੌਕ ਦੀ ਮਾਲਕੀ ਚੀਨ ਵਿਚ ਹੋਣਾ ਚਿੰਤਾਵਾਂ ਹੋਰ ਵਧਾ ਦਿੰਦਾ ਹੈ।

Spread the love