ਬਾਈਡਨ ਦੇ ਮੁੰਡੇ ‘ਤੇ 9 ਮਾਮਲਿਆਂ ਵਿਚ ਲੱਗਿਆ ਮਹਾਂਦੋਸ਼

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦੇ ਮੁੰਡੇ ਹੰਟਰ ਬਾਈਡਨ ‘ਤੇ ਕੈਲੀਫੋਰਨੀਆ ‘ਚ ਟੈਕਸ ਨਾਲ ਜੁੜੇ 9 ਮਾਮਲਿਆਂ ‘ਚ ਮਹਾਦੋਸ਼ ਲਗਾਇਆ ਗਿਆ ਹੈ। 2024 ਦੀਆਂ ਰਾਸ਼ਟਰਪਤੀ ਚੋਣਾਂ ਦਰਮਿਆਨ ਇਹ ਜਾਂਚ ਬਹੁਤ ਅਹਿਮ ਹੋ ਗਈ ਹੈ। ਉਸ ‘ਤੇ ਡੇਲਾਵੇਅਰ ਵਿੱਚ 2018 ਵਿੱਚ ਇੱਕ ਬੰਦੂਕ ਦੀ ਗੈਰ-ਕਾਨੂੰਨੀ ਖਰੀਦ ਨਾਲ ਸਬੰਧਤ ਤਿੰਨ ਸੰਗੀਨ ਮਾਮਲਿਆਂ ਅਤੇ ਛੇ ਨਵੇਂ ਦੋਸ਼ ਵੀ ਲਗਾਏ ਗਏ ਹਨ । ਜੇਕਰ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ 53 ਸਾਲਾ ਹੰਟਰ ਨੂੰ ਵੱਧ ਤੋਂ ਵੱਧ 17 ਸਾਲ ਦੀ ਕੈਦ ਹੋ ਸਕਦੀ ਹੈ। ਵਿਸ਼ੇਸ਼ ਵਕੀਲ ਡੇਵਿਡ ਵੀਸ ਨੇ ਕਿਹਾ ਕਿ ਹੰਟਰ ਬਾਈਡਨ ਨੇ ਆਪਣੇ ਟੈਕਸ ਬਿੱਲਾਂ ਦਾ ਭੁਗਤਾਨ ਕਰਨ ਦੀ ਬਜਾਏ ਅਸਧਾਰਣ ਜੀਵਨ ਸ਼ੈਲੀ ‘ਤੇ ਲੱਖਾਂ ਡਾਲਰ ਖਰਚ ਕੀਤੇ ਹਨ। ਮੌਜੂਦਾ ਦੋਸ਼ 2016 ਤੋਂ 2019 ਵਿਚਕਾਰ ਹੰਟਰ ‘ਤੇ ਬਕਾਇਆ 14 ਲੱਖ ਡਾਲਰ ਦੇ ਟੈਕਸ ‘ਤੇ ਕੇਂਦਰਿਤ ਹੈ। ਇਸ ਦੌਰਾਨ ਉਸ ਨੇ ਨਸ਼ੇ ਨਾਲ ਜੂਝਣ ਦੀ ਗੱਲ ਕਬੂਲੀ ਹੈ। ਜਦੋਂ ਕਿ ਇੱਕ ਨਸ਼ਾ ਕਰਨ ਵਾਲਾ ਕਾਨੂੰਨੀ ਤੌਰ ‘ਤੇ ਬੰਦੂਕ ਜਾਂ ਕੋਈ ਹੋਰ ਹਥਿਆਰ ਨਹੀਂ ਰੱਖ ਸਕਦਾ, ਹੰਟਰ ਨੇ ਬੰਦੂਕ ਖਰੀਦ ਕੇ ਅਮਰੀਕੀ ਕਾਨੂੰਨ ਨੂੰ ਤੋੜਿਆ ਸੀ। ਵਿਸ਼ੇਸ਼ ਵਕੀਲ ਡੇਵਿਡ ਵੀਸ ਨੇ ਕਿਹਾ , ਹੰਟਰ ਬਾਈਡਨ ਨੇ ਆਪਣੇ ਟੈਕਸ ਬਿੱਲਾਂ ਦਾ ਭੁਗਤਾਨ ਕਰਨ ਦੀ ਬਜਾਏ ਆਲੀਸ਼ਾਨ ਜੀਵਨ ਸ਼ੈਲੀ ‘ਤੇ ਲੱਖਾਂ ਡਾਲਰ ਖਰਚ ਕੀਤੇ। ਵੀਸ ਨੇ ਕਿਹਾ ਕਿ ਵਿਸ਼ੇਸ਼ ਜਾਂਚ ਜਾਰੀ ਰਹੇਗੀ।

Spread the love