ਰਾਸ਼ਟਰਪਤੀ ਟਰੰਪ ਨੇ ਮਸਕ ਅਤੇ ਵਿਵੇਕ ਰਾਮਾਸਵਾਮੀ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ

ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਘੇ ਕਾਰੋਬਾਰੀ ਐਲਨ ਮਸਕ ਅਤੇ ਉਦਯੋਗਪਤੀ ਵਿਵੇਕ ਰਾਮਾਸਵਾਮੀ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਉਹ ਹੁਣ ਸਰਕਾਰੀ ਕੁਸ਼ਲਤਾ ਵਿਭਾਗ (DOGE) ਦੀ ਅਗਵਾਈ ਕਰਨਗੇ। ਟਰੰਪ ਨੇ ਇੱਕ ਬਿਆਨ ਵਿੱਚ ਕਿਹਾ, ਮਸਕ ਅਤੇ ਰਾਮਾਸਵਾਮੀ ਮੇਰੇ ਪ੍ਰਸ਼ਾਸਨ ਲਈ ਸਰਕਾਰੀ ਨੌਕਰਸ਼ਾਹੀ ਨੂੰ ਖਤਮ ਕਰਨ, ਵਾਧੂ ਨਿਯਮਾਂ ਨੂੰ ਘਟਾਉਣ, ਫਜ਼ੂਲ ਖਰਚ ਵਿੱਚ ਕਟੌਤੀ ਕਰਨ ਅਤੇ ਸੰਘੀ ਏਜੰਸੀਆਂ ਦੇ ਪੁਨਰਗਠਨ ਲਈ ਰਾਹ ਪੱਧਰਾ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਜ਼ਿੰਮੇਵਾਰੀ 4 ਜੁਲਾਈ 2026 ਨੂੰ ਖ਼ਤਮ ਹੋ ਜਾਵੇਗੀ, ਜਦੋਂ ਇਹ ਅਮਰੀਕੀ ਆਜ਼ਾਦੀ ਦੀ 250ਵੀਂ ਵਰ੍ਹੇਗੰਢ ਹੋਵੇਗੀ। ਇਹ ਕੁਸ਼ਲ ਸਰਕਾਰ ਦੇਸ਼ ਲਈ ਤੋਹਫ਼ਾ ਹੋਵੇਗੀ।ਮਸਕ ਇਲੈਕਟ੍ਰਿਕ ਕਾਰ ਕੰਪਨੀ ਟੇਸਲਾ, ਸੋਸ਼ਲ ਮੀਡੀਆ ਪਲੇਟਫਾਰਮ X ਦੇ ਮਾਲਕ ਹਨ, ਜਦੋਂ ਕਿ ਰਾਮਾਸਵਾਮੀ ਇੱਕ ਫਾਰਮਾਸਿਊਟੀਕਲ ਕੰਪਨੀ ਦੇ ਸੰਸਥਾਪਕ ਹਨ।

Spread the love