ਕਾਂਗਰਸ ਨੇਤਾ ਅਤੇ ਵਾਇਨਾਡ ਸੰਸਦੀ ਹਲਕੇ ਤੋਂ ਉਮੀਦਵਾਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਇਲੈਕਸ਼ਨ ਵਿਚ 410931 ਦੇ ਫਰਕ ਨਾਲ ਜਿੱਤ ਦਰਜ ਕੀਤੀ ਹੈ। ਇਸ ਤੋਂ ਬਾਅਦ ਪ੍ਰਿਅੰਕਾ ਗਾਂਧੀ ਵਾਡਰਾ ਨੇ ਟਵੀਟ ਕਰ ਕਿਹਾ ਕਿ ਵਾਇਨਾਡ ਦੇ ਮੇਰੇ ਪਿਆਰੇ ਭੈਣੋ ਅਤੇ ਭਰਾਵੋ, ਤੁਸੀਂ ਮੇਰੇ ’ਤੇ ਜੋ ਭਰੋਸਾ ਕੀਤਾ ਹੈ, ਮੈਂ ਉਸ ਲਈ ਧੰਨਵਾਦੀ ਹਾਂ। ਉਨ੍ਹਾਂ ਕਿਹਾ ਕਿ ਮੈਂ ਇਹ ਯਕੀਨੀ ਬਣਾਵਾਂਗੀ ਕਿ ਸਮੇਂ ਦੇ ਨਾਲ, ਤੁਸੀਂ ਸੱਚਮੁੱਚ ਮਹਿਸੂਸ ਕਰੋਗੇ ਕਿ ਅਸਲ ਵਿਚ ਇਹ ਜਿੱਤ ਤੁਹਾਡੀ ਹੈ ਅਤੇ ਜਿਸ ਵਿਅਕਤੀ ਨੂੰ ਤੁਸੀਂ ਆਪਣਾ ਪ੍ਰਤੀਨਿਧ ਚੁਣਿਆ ਹੈ, ਉਹ ਤੁਹਾਡੀਆਂ ਉਮੀਦਾਂ ਤੇ ਸੁਪਨਿਆਂ ਨੂੰ ਸਮਝਦਾ ਹੈ ਤੇ ਤੁਹਾਡੇ ਲਈ ਲੜਦਾ ਹੈ। ਉਨ੍ਹਾਂ ਕਿਹਾ ਕਿ ਮੈਂ ਸੰਸਦ ਵਿਚ ਤੁਹਾਡੀ ਆਵਾਜ਼ ਬਣਨ ਲਈ ਉਤਸੁਕ ਹਾਂ।