ਪੁਣੇ ਪੌਸ਼ ਹਾਦਸਾ: ਮੁਲਜ਼ਮ ਦੇ ਪਰਿਵਾਰ ਦੇ ਰਿਜ਼ੌਰਟ ਤੇ ਚੱਲਿਆ ਬੁਲਡੋਜ਼ਰ

ਮਹਾਰਾਸ਼ਟਰ ਦੇ ਸਾਤਾਰਾ ਜ਼ਿਲ੍ਹੇ ’ਚ ਪ੍ਰਸ਼ਾਸਨ ਨੇ ਅੱਜ ਮਹਾਬਲੇਸ਼ਵਰ ’ਚ ਉਸ ਰਿਜ਼ੌਰਟ ’ਚ ਗ਼ੈਰਕਾਨੂੰਨੀ ਉਸਾਰੀ ਢਾਹ ਦਿੱਤੀ ਜਿਸ ਦੀ ਮਾਲਕੀ ਪੁਣੇ ਪੌਸ਼ ਹਾਦਸੇ ’ਚ ਸ਼ਾਮਲ ਲੜਕੇ ਦੇ ਪਰਿਵਾਰ ਕੋਲ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹਾ ਅਧਿਕਾਰੀਆਂ ਨੇ ਮਹਾਬਲੇਸ਼ਵਰ ਦੇ ਮਲਕਮ ਪੇਠ ਖੇਤਰ ’ਚ ਪਰਿਵਾਰ ਦੀ ਮਾਲਕੀ ਵਾਲੇ ਐੱਮਪੀਜੀ ਕਲੱਬ ’ਚ ਗ਼ੈਰਕਾਨੂੰਨੀ ਉਸਾਰੀ ਬੁਲਡੋਜ਼ਰ ਨਾਲ ਢਾਹ ਦਿੱਤੀ।

Spread the love