ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੂੰ ਨਵੀਂ ਦਿੱਲੀ ਵਿਖੇ ਸਮਾਗਮ ਦੌਰਾਨ ਸਿੱਖਿਆ ਮੰਤਰਾਲੇ ਵੱਲੋਂ ਜਾਰੀ ਐੱਨ ਆਈ ਆਰ ਐੱਫ -2024 ਰੈਂਕਿੰਗ ਵਿੱਚ ਭਾਰਤ ਦੀਆਂ 75 ਖੇਤੀਬਾੜੀ ਯੂਨੀਵਰਸਿਟੀਆਂ ਵਿੱਚੋਂ ਸਿਖਰ ਦੀ ਰੈਂਕਿੰਗ ਦਿੱਤੀ ਗਈ। ਇਹ ਰੈਂਕਿੰਗ ਹਾਸਲ ਕਰਕੇ ਪੀ.ਏ.ਯੂ. ਨੇ ਇੱਕ ਵਾਰ ਫਿਰ ਆਪਣੀ ਅਕਾਦਮਿਕ ਉੱਤਮਤਾ ਦਾ ਪ੍ਰਦਰਸ਼ਨ ਕੀਤਾ ਹੈ। ਲਗਾਤਾਰ ਦੂਜੇ ਸਾਲ ਹੈ ਪੀ.ਏ.ਯੂ. ਨੂੰ ਇਸ ਸਨਮਾਨ ਨਾਲ ਨਿਵਾਜ਼ਿਆ ਗਿਆ ਹੈ। ਖੇਤੀ ਸਹਾਇਕ ਖੇਤਰਾਂ ਦੇ ਅਧਾਰ ਤੇ ਖੇਤੀਬਾੜੀ ਸੰਸਥਾਵਾਂ ਦੇ ਵਰਗ ਦੀ ਰੈਂਕਿੰਗ ਵਿੱਚ ਪੀ ਏ ਯੂ ਤੀਜੇ ਸਥਾਨ ‘ਤੇ ਹੈ। ਪਹਿਲੇ ਸਥਾਨ ਤੇ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ, ਨਵੀਂ ਦਿੱਲੀ, ਅਤੇ ਦੂਜੇ ਸਥਾਨ ਦੀ ਰੈਂਕਿੰਗ ਰਾਸ਼ਟਰੀ ਡੇਅਰੀ ਖੋਜ ਸੰਸਥਾ, ਕਰਨਾਲ ਨੂੰ ਦਿੱਤੀ ਗਈ।