ਵੈਨਿਸ ਕਾਰਨੀਵਲ ਫੈਸਟੀਵਲ ਵਿੱਚ ਖਿੱਚ ਦਾ ਕੇਂਦਰ ਬਣਿਆ ਪੰਜਾਬੀ ਭੰਗੜਾ 

ਵੈਨਿਸ ਕਾਰਨੀਵਲ ਫੈਸਟੀਵਲ ਵਿੱਚ ਖਿੱਚ ਦਾ ਕੇਂਦਰ ਬਣਿਆ ਪੰਜਾਬੀ ਭੰਗੜਾ

ਮਿਲਾਨ ਇਟਲੀ 13 ਫਰਵਰੀ (ਸਾਬੀ ਚੀਨੀਆ) ਪਾਣੀ ਵਾਲੇ ਸ਼ਹਿਰ ਵਜੋਂ ਮਸ਼ਹੂਰ ਇਟਲੀ ਦੇ ਅਤਿ ਖੂਬਸੂਰਤ ਸ਼ਹਿਰ ਵੈਨਿਸ ਕਾਰਨੀਵਲ ਫੈਸਟੀਵਲ ਵਿੱਚ ਵਿਦੇਸ਼ੀਆਂ ਲਈ ਖਿੱਚ ਦਾ ਕੇਂਦਰ ਬਣਿਆ ਪੰਜਾਬੀ ਭੰਗੜਾ ਵੈਨਿਸ ਵਿਖੇ ਸਮਾਪਤ ਹੋਏ ਦਸ ਰੋਜ਼ਾ “ਕਾਰਨੀਵਲ ਫੈਸਟੀਵਲ” ਦੌਰਾਨ ਪੰਜਾਬੀ ਭੰਗੜਾ ਵਿਦੇਸ਼ੀਆਂ ਦੇ ਦਿਲਾਂ ਤੇ ਛਾਇਆ ਰਿਹਾ ਅਤੇ ਭੰਗੜੇ ਦੀਆਂ ਵੱਖ ਵੱਖ ਧਮਾਲਾਂ ਤੇ ਵਿਦੇਸ਼ੀ ਲੋਕ ਝੂਮ ਉੱਠੇ।ਪੰਜਾਬੀ ਭੰਗੜੇ ਨੂੰ ਇਤਾਲਵੀ ਲੋਕਾਂ ਤੱਕ ਪਹੁੰਚਾਉਣ ਵਾਲੇ ਪ੍ਰਸਿੱਧ ਭੰਗੜਾ ਗਰੁੱਪ “ਭੰਗੜਾ ਬੁਆਇਜ ਐਂਡ ਗਲਰਜ ਗੁਰੱਪ ਇਟਲੀ” ਦੇ ਭੰਗੜਾ ਕਲਾਕਾਰਾਂ ਦੁਆਰਾ ਕੋਚ ਵਰਿੰਦਰਦੀਪ ਸਿੰਘ ਰਵੀ ਦੀ ਅਗਵਾਈ ਵਿੱਚ ਭੰਗੜੇ ਦੇ ਵੱਖ ਵੱਖ ਐਕਸ਼ਨਾਂ ਤੇ ਅਜਿਹੇ ਪੱਬ ਥਰਕਾਏ ਕਿ ਉੱਥੇ ਹਾਜਿਰ ਗੋਰੇ ਗੋਰੀਆਂ ਮਸਤੀ ਵਿੱਚ ਝੂਮਦੇ ਦਿਖਾਈ ਦਿੱਤੇ।ਇਸ ਵਾਕਾਰੀ ਫੈਸਟੀਵਲ ਵਿੱਚ ਵਿਸ਼ਵ ਭਰ ਦੇ ਲੋਕ ਨਾਚਾਂ ਦੀ ਪ੍ਰਸਤੁਤੀ ਦੌਰਾਨ ਪੰਜਾਬੀ ਭੰਗੜਾ ਦਾ ਪ੍ਰਦਰਸ਼ਨ ਆਪਣੇ-ਆਪ ਵਿੱਚ ਇਕ ਵਿੱਲਖਣ ਪ੍ਰਾਪਤੀ ਹੀ ਕਹੀ ਜਾ ਸਕਦੀ ਹੈ ਜਿਸ ਨੂੰ ਦੇਖਕੇ ਵਿਦੇਸ਼ੀ ਲੋਕਾਂ ਦੇ ਮਨਾਂ ਅੰਦਰ ਪੰਜਾਬ ਦੇ ਗੌਰਵਮਈ ਸੱਭਿਆਚਾਰਕ ਵਿਰਸੇ ਦੀ ਅਮਿੱਟ ਛਾਪ ਉੱਕਰੀ ਹੈ।ਦੱਸਣਯੋਗ ਹੈ ਕਿ ਇਸ ਫੈਸਟੀਵਲ ਨੂੰ ਵੇਖਣ ਲਈ ਕਈ ਦੂਜੇ ਦੇਸ਼ਾਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸੈਲਾਨੀ ਪਹੁੱਚ ਦੇ ਹਨ ।

Spread the love