ਕੈਨੇਡਾ ਪਹੁੰਚੇ ਪੰਜਾਬੀ ਨੌਜਵਾਨ ਦੀ ਦੂਜੇ ਦਿਨ ਹੀ ਮੌਤ

ਰੋਜ਼ੀ-ਰੋਟੀ ਲਈ ਕੈਨੇਡਾ ਪਹੁੰਚੇ ਨੌਜਵਾਨ ਦੀ ਕੈਨੇਡਾ ਵਿਖੇ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਲਹਿਲ ਖ਼ੁਰਦ ਦੇ ਕਿਸਾਨ ਗੁਰਮੇਲ ਸਿੰਘ ਅਤੇ ਪਰਿਵਾਰਕ ਮੈਂਬਰ ਆਪਣੇ ਵਿਆਹੁਤਾ ਪੁੱਤਰ ਮਨਦੀਪ ਸਿੰਘ ਨੂੰ 8 ਜੂਨ ਨੂੰ ਖੁਸ਼ੀ-ਖੁਸ਼ੀ ਏਅਰਪੋਰਟ ਦਿੱਲੀ ਤੋਂ ਕੈਨੇਡਾ ਲਈ ਜਹਾਜ਼ ਚੜ੍ਹਾ ਕੇ ਆਏ ਸੀ।ਕੈਨੇਡਾ ਪੁੱਜਣ ਤੋਂ 2 ਦਿਨਾਂ ਬਾਅਦ ਹੀ ਪਤਾ ਲੱਗਿਆ ਕਿ ਉਨ੍ਹਾਂ ਦੇ ਪੁੱਤਰ ਦੀ ਉੱਥੇ ਇੱਕ ਦਿਨ ਕੰਮ ‘ਤੇ ਜਾਣ ਮਗਰੋਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

Spread the love