ਹਰਸਿਮਰਤ ਕੌਰ ਪੰਜਾਬ ਦੇ 13 ਲੋਕ ਸਭਾ ਸੰਸਦ ਮੈਂਬਰਾਂ ਵਿੱਚੋਂ ਸਭ ਤੋਂ ਅਮੀਰ ਹੈ। ਬਠਿੰਡਾ ਤੋਂ ਲੋਕ ਸਭਾ ਚੋਣਾਂ ਵਿੱਚ ਹਰਸਿਮਰਤ ਚੌਥੀ ਵਾਰ ਜੇਤੂ ਰਹੀ ਹੈ ਤੇ ਪੰਜਾਬ ਦੀ ਸਭ ਤੋਂ ਅਮੀਰ ਮੈਂਬਰਪਾਰਲੀਮੈਂਟ ਹੈ। ਜਲੰਧਰ ਤੋਂ ਜਿੱਤੇ ਚਰਨਜੀਤ ਸਿੰਘ ਚੰਨੀ ਦੀ ਕੁੱਲਚਲ-ਅਚਲ ਜਾਇਦਾਦ 9.45 ਕਰੋੜ ਹੈ। ਸੰਗਰੂਰ ਤੋਂ ੰਫ ਗੁਰਮੀਤ ਸਿੰਘ ਮੀਤ ਹੇਅਰ ਦੀ ਕੁੱਲ ਚਲ-ਅਚਲ ਜਾਇਦਾਦ 44.06 ਲੱਖ ਹੈ। ਡਾ. ਰਾਜ ਕੁਮਾਰ ਚੱਬੇਵਾਲ ਹੁਸ਼ਿਆਰਪੁਰ ਤੋਂ ‘ਆਪ’ ਦੇ ਸਾਂਸਦ ਬਣੇ ਹਨ ਦੀ ਚਲ-ਅਚਲ ਸੰਪੱਤੀ -20.72 ਕਰੌੜ ਰੁਪਏ ਹੈ। ਮਲਵਿੰਦਰ ਸਿੰਘ ਕੰਗ ਅਨੰਦਪੁਰ ਸਾਹਿਬ ਤੋਂ ਸੰਸਦ ‘ਚ ਪਹੁੰਚੇ ਹਨ ਤੇ ਉਨ੍ਹਾਂ ਦੀ ਸੰਪੱਤੀ 4.39 ਕਰੋੜ ਹੈ। ਹਰਸਿਮਰਤ ਕੌਰ ਬਾਦਲ ਦੀ ਚਲ-ਅਚਲ ਸੰਪੱਤੀ – 217 ਕਰੋੜ ਰੁਪਏ ਹੈ।ਅਮਰ ਸਿੰਘ ਦੂਸਰੀ ਵਾਰ ਲਗਾਤਾਰ ਫਤਿਹਗੜ੍ਹ ਸਾਹਿਬ ਤੋਂ ਜਿੱਤੇ ਹਨ ਤੇ ਉਨ੍ਹਾਂ ਕੋਲ 3.28 ਕਰੋੜ ਦੀ ਜਾਇਦਾਦ ਹੈ। ਡਾ. ਧਰਮਵੀਰ ਗਾਂਧੀ ਪਟਿਆਲਾ ‘ਚ ਪਰਨੀਤ ਕੌਰ ਨੂੰ ਹਰਾ ਕੇ ਸੰਸਦ ‘ਚ ਪਹੁੰਚੇ ਹਨ ਤੇ ਇਹਨਾਂ ਦੀ ਚਲ-ਅਚਲ ਸੰਪੱਤੀ 8.53 ਕਰੋੜ ਹੈ।
ਲੁਧਿਆਣਾ ਤੋਂ ਜਿੱਤੇ ਰਾਜਾ ਵੜਿੰਗ ਦੀ ਕੁੱਲ ਜਾਇਦਾਦ 15.11 ਕਰੋੜ ਹੈ।
ਪੰਜਾਬ ‘ਚ ਸਭ ਤੋਂ ਵੱਧ ਵੋਟਾਂ ਨਾਲ ਜਿੱਤਿਆ ਅੰਮ੍ਰਿਤਪਾਲ ਸਿੰਘ ਦੀ ਚਲ-ਅਚਲ ਜਾਇਦਾਦ ਸਿਰਫ 1000 ਰੁਪਏ ਹੈ। ਜੋ ਚੋਣ ਕਮਿਸ਼ਨ ਕੋਲ ਦਰਜ ਕਰਵਾਏ ਅੰਕੜਿਆਂ ‘ਚ ਹੈ।
ਫ਼ਿਪੋਜ਼ਪੁਰ ੋਤਨ ਜਿੱਤੇ ਸ਼ੇਰ ਸਿੰਘ ਘੁਬਾਇਆ ਕੋਲ 8.58 ਕਰੋੜ ਦੀ ਜਾਇਦਾਦ ਹੈ ।