ਰੂਸ ਟੂਡੇ (RT) ਦੇ ਮੁੱਖ ਸੰਪਾਦਕ ਮਾਰਗਰੀਟਾ ਸਿਮੋਨੀਅਨ ਉਨ੍ਹਾਂ ਰੂਸੀ ਮੀਡੀਆ ਪ੍ਰਬੰਧਕਾਂ ਵਿੱਚ ਸ਼ੁਮਾਰ ਹੈ ਜਿਨ੍ਹਾਂ ਉੱਤੇ ਅਮਰੀਕਾ ਨੇ 2024 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਕਥਿਤ ਤੌਰ ‘ਤੇ ਦਖ਼ਲਅੰਦਾਜੀ ਕਰਨ ਕਰਕੇ ਪਾਬੰਦੀ ਲਾਈ ਹੈ। 44 ਸਾਲਾ ਨੂੰ ਕ੍ਰੇਮਲਿਨ ਨੂੰ ਚੋਟੀ ਦੀ ਪ੍ਰਚਾਰਕ ਦੱਸਿਆ ਜਾਂਦਾ ਹੈ। ਇਹ ਕਿਹਾ ਜਾਂਦਾ ਹੈ ਕਿ ਉਹ ਵਿਚਾਰਧਾਰਕ ਤੌਰ ਉੱਤੇ ਕੱਟੜ ਹਨ ਹਨ ਅਤੇ ਉਨ੍ਹਾਂ ਨੂੰ ਰੂਸੀ ਰਾਸ਼ਟਰਪਤੀ ਨਾਲੋਂ ਵੀ ਵੱਧ ਪੁਤਿਨਵਾਦੀ ਕਿਹਾ ਜਾਂਦਾ ਹੈ। ਸਿਮੋਨੀਅਨ ਨੇ ਇਸ ਹਫਤੇ ਯੂਐੱਸ ਟਰਈਅਰੀ ਵਲੋਂ ਪਾਬੰਦੀਸ਼ੁਦਾ ਲੋਕਾਂ ਦੀ ਸੂਚੀ ਵਿੱਚ ਉਨ੍ਹਾਂ ਦਾ ਨਾਮ ਆਉਣ ਉੱਤੇ ਆਪਣੀ ਪ੍ਰਤੀਕਿਰਿਆ ਸੋਸ਼ਲ ਮੀਡੀਆ ਪਲੇਟਫ਼ਾਰਮ ਐੱਕਸ ਉੱਤੇ ਲਿਖੀ। ਸਿਮੋਨੀਅਨ ਨੇ ਲਿਖਿਆ,”ਓਹ, ਉਹ ਜਾਗ ਗਏ।” ਸੂਚੀ ਵਿੱਚ ਸ਼ਾਮਲ ਹੋਰ ਆਰਟੀ ਕਰਮਚਾਰੀਆਂ ਦੇ ਸੰਦਰਭ ਵਿੱਚ ਉਨ੍ਹਾਂ ਨੇ ਕਿਹਾ,”ਸ਼ਾਬਾਸ਼, ਟੀਮ।” ਪੱਛਮ ਬਾਰੇ ਉਨ੍ਹਾਂ ਦੇ ਵਿਚਾਰ ਬੀਬੀਸੀ ਨੂੰ ਉਨ੍ਹਾਂ ਵਲੋਂ ਦਿੱਤੇ ਆਖਰੀ ਇੰਟਰਵਿਊ ਵਿੱਚ ਟਿੱਪਣੀਆਂ ਤੋਂ ਸਮਝੇ ਜਾ ਸਕਦੇ ਹਨ।
ਇਸੇ ਸਾਲ ਮਾਰਚ ਮਹੀਨੇ ਪੁਤਿਨ ਬਿਨ੍ਹਾਂ ਕਿਸੇ ਵਿਰੋਧ ਤੋਂ ਪੰਜਵੀ ਵਾਰ ਦੇਸ਼ ਦੇ ਰਾਸ਼ਟਰਪਤੀ ਬਣੇ।ਇਹ ਪੁੱਛਣ ‘ਤੇ ਕਿ ਕੀ ਉਨ੍ਹਾਂ ਸਾਹਮਣੇ ਕੋਈ ਗੰਭੀਰ ਚੁਣੌਤੀ ਹੈ, ਮਾਰਗਰੀਟਾ ਨੇ ਜਵਾਬ ਦਿੱਤਾ ਸੀ,”ਕੀ ਕਿਸੇ ਗੰਭੀਰ ਵਿਰੋਧੀ ਦੀ ਲੋੜ ਹੈ?”“ਕਿਉਂ? ਅਸੀਂ ਤੁਹਾਡੇ ਵਰਗੇ ਨਹੀਂ ਹਾਂ ਅਤੇ ਅਸਲ ਵਿੱਚ ਅਸੀਂ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਨਹੀਂ ਕਰਦੇ।”ਸਿਮੋਨਆਨ ਦਾ ਜਨਮ ਰੂਸ ਦੇ ਕ੍ਰਾਸਨੋਦਰ ਖੇਤਰ ਵਿੱਚ ਇੱਕ ਆਰਮੀ ਪਿਛੋਕੜ ਵਾਲੇ ਪਰਿਵਾਰ ਵਿੱਚ ਹੋਇਆ ਸੀ।ਉਨ੍ਹਾਂ ਦੀਆਂ ਅਕਾਦਮਿਕ ਪ੍ਰਾਪਤੀਆਂ ਨੇ ਉਨ੍ਹਾਂ ਨੂੰ ਅਮਰੀਕਾ ਦੇ ਇੱਕ ਵੱਕਾਰੀ ਐਕਸਚੇਂਜ ਪ੍ਰੋਗਰਾਮ ਵਿੱਚ ਜਗ੍ਹਾ ਹਾਸਲ ਕਰਨ ਵਿੱਚ ਮਦਦ ਕੀਤੀ ਅਤੇ ਉਹ 1995 ਵਿੱਚ ਨਿਊ ਹੈਂਪਸ਼ਾਇਰ ਪਹੁੰਚ ਗਏ।ਬਾਅਦ ਵਿੱਚ ਉਹ ਰੂਸ ਵਾਪਸ ਆ ਗਏ ਅਤੇ ਇੱਕ ਟੀਵੀ ਪੱਤਰਕਾਰ ਬਣ ਗਈ।ਉਹ 2004 ਵਿੱਚ ਸੁਰਖੀਆਂ ਵਿੱਚ ਆਏ, ਜਦੋਂ ਉਨ੍ਹਾਂ ਨੇ ਚੇਚਨ ਅੱਤਵਾਦੀਆਂ ਵੱਲੋਂ ਬੇਸਲਾਨ ਸਕੂਲ ਦੀ ਘੇਰਾਬੰਦੀ ਕੀਤੇ ਜਾਣ ਦੇ ਮਾਮਲੇ ਨੂੰ ਰਿਪੋਰਟ ਕੀਤਾ ਸੀ।ਇਹ ਘੇਰਾਬੰਦੀ ਤਿੰਨ ਦਿਨਾਂ ਬਾਅਦ ਖੂਨ-ਖਰਾਬੇ ਤੋਂ ਬਾਅਦ ਖ਼ਤਮ ਹੋਈ ਸੀ। ਇਸ ਦੌਰਾਨ 186 ਬੱਚਿਆਂ ਸਣੇ ਸੈਂਕੜੇ ਲੋਕਾਂ ਨੇ ਆਪਣੀ ਜਾਨ ਗਵਾਈ ਸੀ।ਇਸ ਰਿਪੋਰਟ ਤੋਂ ਬਾਅਦ ਸਿਮੋਨਆਨ ਨੂੰ ਬਹੁਤ ਤੇਜ਼ੀ ਨਾਲ ਤਰੱਕੀ ਮਿਲੀ ਸੀ।
ਜਲਦੀ ਹੀ ਬਾਅਦ ਵਿੱਚ, ਉਨ੍ਹਾਂ ਨੂੰ ਮਹਿਜ਼ 25 ਸਾਲ ਦੀ ਉਮਰ ਵਿੱਚ, ਕੌਮਾਂਤਰੀ ਆਉਟਲੈੱਟ ਰੂਸ ਟੂਡੇ ਨੂੰ ਸਥਾਪਿਤ ਕਰਨ ਅਤੇ ਇਸ ਦੀ ਅਗਵਾਈ ਕਰਨ ਲਈ ਚੁਣਿਆ ਗਿਆ। ਬਾਅਦ ਵਿੱਚ ਇਹ ਬ੍ਰਾਂਡ ਆਰ ਟੀ ਵਜੋਂ ਸਥਾਪਿਤ ਹੋ ਗਿਆ।
ਉਸ ਸਮੇਂ ਤੋਂ ਲੈ ਕੇ ਬੀਤੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਮਾਰਗਰੀਟਾ ਪੱਛਮ ਦੀ ਇੱਕ ਸਪੱਸ਼ਟ ਆਲੋਚਕ ਅਤੇ ਪੁਤਿਨ ਦੀ ਇੱਕ ਕੱਟੜ ਸਮਰਥਕ ਬਣ ਕੇ ਉੱਭਰੀ ਹੈ।ਉਹ ਹੁਣ ਇੱਕ ਅਜਿਹੇ ਨੈਟਵਰਕ ਦੀ ਪ੍ਰਧਾਨਗੀ ਕਰ ਰਹੇ ਹਨ ਜੋ ਉਨ੍ਹਾਂ ਦੇ ਵਿਚਾਰਾਂ ਨਾਲ ਹੀ ਅੱਗੇ ਵਧਿਆ। ਜਿਸ ਨੂੰ ਅਮਰੀਕਾ “ਕ੍ਰੇਮਲਿਨ ਦੇ ਪ੍ਰਮੁੱਖ ਕੌਮਾਂਤਰੀ ਪ੍ਰਚਾਰ ਆਉਟਲੈੱਟ” ਵਜੋਂ ਦਰਸਾਉਂਦਾ ਹੈ।ਮੌਜੂਦਾ ਇਲਜ਼ਾਮਾਂ ਤਹਿਤ ਇਹ ਆਉਟਲੈੱਟ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਵਿਘਨ ਪਾਉਣ ਦੀਆਂ ਕਥਿਤ ਕੋਸ਼ਿਸ਼ਾਂ ਕਰਦਾ ਰਿਹਾ ਹੈ।ਸਾਲ ਦਰ ਸਾਲ ਉਨ੍ਹਾਂ ਦੀ ਬਿਆਨਬਾਜ਼ੀ ਅਤੇ ਉਨ੍ਹਾਂ ਦੇ ਚੈਨਲ ਉੱਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ, ਦੋਵਾਂ ਦੀ ਸੁਰ ਸਖ਼ਤ ਹੁੰਦੀ ਗਈ।2000 ਦੇ ਦਹਾਕੇ ਦੇ ਅਖੀਰ ਅਤੇ 2010 ਦੇ ਸ਼ੁਰੂ ਵਿੱਚ ਰੂਸ ਦੇ ਪੱਛਮੀ ਦੇਸ਼ਾਂ ਨਾਲ ਸਬੰਧ ਵਿਗੜਨੇ ਸ਼ੁਰੂ ਹੋਏ ਅਤੇ ਆਰਟੀ ‘ਤੇ ਇਲਜ਼ਾਮ ਲੱਗਣੇ ਸ਼ੁਰੂ ਹੋ ਗਏ ਸਨ ਕਿ ਇਹ ਕ੍ਰੇਮਲਿਨ ਪੱਖੀ ਪ੍ਰਚਾਰ ਕਰ ਰਿਹਾ ਸੀ।
2014 ਵਿੱਚ, ਰੂਸ ਵਲੋਂ ਗੈਰ-ਕਾਨੂੰਨੀ ਤੌਰ ‘ਤੇ ਕ੍ਰੀਮੀਆ ਨੂੰ ਸ਼ਾਮਲ ਕਰਨ ਅਤੇ ਯੂਕਰੇਨ ਦੇ ਪੂਰਬ ਦੇ ਕੁਝ ਹਿੱਸਿਆਂ ‘ਤੇ ਕਬਜ਼ਾ ਕਰਨ ਤੋਂ ਬਾਅਦ ਇਹ ਆਉਟਲੈੱਟ ਯੂਕਰੇਨ ਅਤੇ ਪੱਛਮ ਦੋਵਾਂ ਪ੍ਰਤੀ ਖੁੱਲ੍ਹੇਆਮ ਵਿਰੋਧੀ ਵਿਚਾਰ ਪੇਸ਼ ਕਰਨ ਲੱਗਿਆ।
ਆਰਟੀ ਯੂਕਰੇਨ ਵਿੱਚ ਲੋਕਤੰਤਰੀ ਤੌਰ ‘ਤੇ ਚੁਣੀ ਗਈ ਸਰਕਾਰ ਨੂੰ ‘ਕੀਵ ਸ਼ਾਸਨ’ ਵਜੋਂ ਦਰਸਾਉਂਦਾ ਹੈ।ਇਨ੍ਹਾਂ ਹੀ ਨਹੀਂ ਇਸ ਨੇ ਪੱਛਮੀ ਦੇਸ਼ਾਂ ‘ਤੇ ਰੂਸ ਦੀ 2014 ਦੀ ਕ੍ਰਾਂਤੀ ਨੂੰ ਦੌਰਾਨ ਲੋਕ ਰੋਹ ਨੂੰ ਭੜਕਾਉਣ ਦਾ ਇਲਜ਼ਾਮ ਲਾਇਆ ਅਤੇ ਰੂਸ ਨੂੰ ਕਮਜ਼ੂਰ ਕਰਨ ਦੀਆਂ ਕੋਸ਼ਿਸ਼ਾਂ ਦਾ ਵੀ ਇਲਜ਼ਾਮ ਲਾਇਆ।ਕਈ ਵਾਰ ਤਾਂ ਸੁਰ ਇੰਨੀ ਤਿੱਖੀ ਸੀ ਕਿ ਆਰਕੇ ਆਉਟਲੈੱਟ ਨੇ ਪੱਛਮ ਉੱਤੇ ਰੂਸ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਲਾਇਆ।ਅਸਲ ਵਿੱਚ ਸਿਮੋਨੀਅਨ ਰੂਸ ਦੇ ਬਾਹਰੀ ਪ੍ਰਚਾਰ ਕਾਰਜ ਦੇ ਮੁਖੀ ਨਹੀਂ ਹਨ ਬਲਕਿ ਉਹ ਅੰਦਰੂਨੀ ਤੌਰ ਉੱਤੇ ਰੂਸ ਵਾਸੀਆਂ ਨੇ ਮੀਡੀਆ ਜ਼ਰੀਏ ਕੀ ਬਿਰਤਾਂਤ ਰਚਨਾ ਹੈ ਉਸ ਵਿੱਚ ਵੀ ਉਨ੍ਹਾਂ ਦੀ ਖ਼ਾਸ ਸਾਮੂਲੀਅਤ ਰਹਿੰਦੀ ਹੈ।ਉਨ੍ਹਾਂ ਨੂੰ ਨਿਯਮਿਤ ਤੌਰ ‘ਤੇ ਰੂਸੀ ਸਿਆਸੀ ਟੀਵੀ ਟਾਕ ਸ਼ੋਅ ‘ਤੇ ਦੇਖਿਆ ਜਾਂਦਾ ਹੈ।ਇਸ ਤੋਂ ਬਾਅਦ ਸਮਾਂ ਆਇਆ 2022 ਦਾ ਜਦੋਂ ਰੂਸ ਦਾ ਯੂਕਰੇਨ ‘ਤੇ ਪੂਰੇ ਪੈਮਾਨੇ ‘ਤੇ ਹਮਲਾ ਹੋਇਆ।ਸਾਲਾਂ ਦੀਆਂ ਧਮਕੀਆਂ ਤੋਂ ਬਾਅਦ, ਯੂਕੇ ਨੇ ਆਖਰਕਾਰ ਉਨ੍ਹਾਂ ਦੇ ਚੈਨਲ ‘ਤੇ ਪਾਬੰਦੀ ਲਗਾ ਦਿੱਤੀ।ਜੰਗ ਦਾ ਵਿਰੋਧ ਕਰਦਿਆਂ ਰੂਸ ਵਿੱਚ ਬਹੁਤ ਸਾਰੇ ਚੋਟੀ ਦੇ ਪੱਤਰਕਾਰਾਂ ਅਤੇ ਸੰਪਾਦਕਾਂ ਨੇ ਅਸਤੀਫਾ ਦੇ ਦਿੱਤਾ।ਸਿਮੋਨੀਅਨ ਨੇ ਸਾਬਕਾ ਸਹਿਯੋਗੀਆਂ ‘ਤੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਅਤੇ ਕਿਹਾ ਕਿ,“ ਜੋ ਕੋਈ ਵੀ ਜੰਗ ਦਾ ਵਿਰੋਧ ਕਰ ਰਿਹਾ ਹੈ, ਅਸਲ ਵਿੱਚ ਰੂਸੀ ਨਹੀਂ ਹੈ।”ਉਨ੍ਹਾਂ ਨੇ ਯੂਕਰੇਨ ਜੰਗ ਦੀਆਂ ਸਭ ਤੋਂ ਵੱਡੀਆਂ ਜਾਸੂਸੀ ਕਹਾਣੀਆਂ ਵਿੱਚੋਂ ਇੱਕ ਵਿੱਚ ਕੇਂਦਰੀ ਭੂਮਿਕਾ ਨਿਭਾਈ।ਇਹ ਸੀ ਜਦੋਂ ਜਰਮਨ ਹਵਾਈ ਸੈਨਾ ਦੇ ਅਧਿਕਾਰੀਆਂ ਦੀ ਇੱਕ ਲੀਕ ਹੋਈ ਰਿਕਾਰਡਿੰਗ ਪ੍ਰਕਾਸ਼ਤ ਕੀਤੀ ਗਈ। ਜਿਸ ਵਿੱਚ ਉਹ ਲੰਬੀ ਦੂਰੀ ਦੇ ਹਥਿਆਰਾਂ ਬਾਰੇ ਚਰਚਾ ਕਰਦੇ ਸੁਣੇ ਗਏ। ਉਹ ਹਥਿਆਰ ਜਿਨ੍ਹਾਂ ਬਾਰੇ ਦਾਅਵਾ ਕੀਤਾ ਗਿਆ ਕਿ ਉਹ ਯੂਕਰੇਨ ਨੂੰ ਜਾ ਸਕਦੇ ਹਨ ਅਤੇ ਉਨ੍ਹਾਂ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ।ਉਨ੍ਹਾਂ ਦੇ ਜਨਤਕ ਵਿਚਾਰ ਹੁਣ ਕ੍ਰੇਮਲਿਨ ਨੀਤੀ ਤੋਂ ਵੱਖਰੇ ਹਨ।ਉਨ੍ਹਾਂ ਨੇ ਇਸ ਮੱਤ ਨੂੰ ਅੱਗੇ ਤੋਰਿਆ ਹੈ ਕਿ, “ਰੂਸ ਦੇ ਕਬਜ਼ੇ ਵਾਲੇ ਯੂਕਰੇਨੀ ਖੇਤਰਾਂ ਨੂੰ ਜਨਮਤ ਸੰਗ੍ਰਹਿ ਕਰਵਾਉਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਉਨ੍ਹਾਂ ਨਾਲ ਰਹਿਣ ਦਿਓ ਜਿਨ੍ਹਾਂ ਨਾਲ ਉਹ ਰਹਿਣਾ ਚਾਹੁੰਦੇ ਹਨ। ਇਹ ਸਹੀ ਹੈ”।-BBC