ਕਿਊਬੈਕ : ਪੰਜਾਬੀ ਨੌਜਵਾਨ ਕੋਮਾ ਵਿੱਚ

6 ਅਕਤੂਬਰ ਨੂੰ ਸੜਕ ਹਾਦਸੇ ਦੌਰਾਨ ਗੰਭੀਰ ਜ਼ਖਮੀ ਹੋਇਆ ਕੈਨੇਡਾ ਸਟੱਡੀ ਵੀਜ਼ਾ ’ਤੇ ਆਇਆ ਬੱਧਨੀ ਕਲਾਂ ਦਾ ਇੰਦਰਜੀਤ ਸਿੰਘ ਧਾਲੀਵਾਲ ਪਿਛਲੇ ਦੋ ਮਹੀਨੇ ਤੋਂ ਕੋਮਾ ਵਿਚ ਹੈ ਅਤੇ ਹੁਣ ਜਿਸ ਦਾ ਹੈਲਥ ਇੰਸ਼ੋਰੈਂਸ ਦਾ ਘੇਰਾ ਵਰਕ ਪਰਮਿਟ ਰਿਨਿਊ ਨਾ ਹੋਣ ਕਰ ਕੇ ਖਤਮ ਹੋ ਗਿਆ ਹੈ। ਇੰਦਰਜੀਤ ਦੀ ਭੈਣ ਅਰਸ਼ਦੀਪ ਕੌਰ ਵੱਲੋਂ ਇਲਾਜ ਦਾ ਖਰਚਾ ਤੋਰਨ ਵਾਸਤੇ ਗੋਫੰਡਮੀ ਪੇਜ ਸਥਾਪਤ ਕਰਦਿਆਂ ਭਾਈਚਾਰੇ ਤੋਂ ਮਦਦ ਮੰਗੀ ਗਈ ਹੈ। ਇੰਦਰਜੀਤ ਸਿੰਘ 26 ਅਕਤੂਬਰ ਨੂੰ ਸੜਕ ਹਾਦਸੇ ਦੌਰਾਨ ਗੰਭੀਰ ਜ਼ਖਮੀ ਹੋਇਆ ਅਤੇ ਉਦੋਂ ਤੋਂ ਕਿਊਬੈਕ ਦੇ ਹਸਪਤਾਲ ਵਿਚ ਜ਼ਿੰਦਗੀ ਵਾਸਤੇ ਸੰਘਰਸ਼ ਕਰ ਰਿਹਾ ਹੈ।ਇੰਦਰਜੀਤ ਸਿੰਘ ਦੇ ਸਿਹਤਯਾਬ ਹੋਣ ਦਾ ਰਾਹ ਕਾਫੀ ਲੰਮਾ ਲੱਗ ਰਿਹਾ ਹੈ ਜਿਸ ਨੂੰ ਵੇਖਦਿਆਂ ਉਸ ਪੰਜਾਬ ਲਿਜਾਣ ਬਾਰੇ ਸੋਚਿਆ ਹੈ ਪਰ ਖਰਚਾ ਬਰਦਾਸ਼ਤ ਕਰਨਾ ਮੁਸ਼ਕਲ ਹੈ। ਅਰਸ਼ਦੀਪ ਕੌਰ ਨੇ ਅੱਗੇ ਲਿਖਿਆ ਕਿ ਉਹ ਏਅਰ ਐਂਬੁਲੈਂਸ ਰਾਹੀਂ ਆਪਣੇ ਭਰਾ ਨੂੰ ਪੰਜਾਬ ਲਿਜਾਣ ਦਾ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਗੋਫੰਡਮੀ ਪੇਜ ਰਾਹੀਂ ਭਾਈਚਾਰਾ ਇਸ ਕੰਮ ਵਿਚ ਮਦਦ ਕਰ ਸਕਦਾ ਹੈ।

Spread the love