‘ਰੇਨ ਟੈਕਸ’ ਲਈ ਰਹੋ ਤਿਆਰ !

ਕੈਨੇਡਾ ਸਰਕਾਰ ਵੱਲੋਂ ਵਿੱਚ ਰੇਨ ਟੈਕਸ ਲਗਾਉਣ ਦੀਆ ਖਬਰਾਂ ਤੋਂ ਬਾਅਦ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਜਿੰਨਾ ਵੀ ਜ਼ਿਆਦਾ ਬਰਸਾਤੀ ਪਾਣੀ ਡਰੇਨ ਵਿੱਚ ਜਾਵੇਗਾ, ਉਹਨਾਂ ਹੀ ਜ਼ਿਆਦਾ ਟੈਕਸ ਲੋਕਾਂ ਨੂੰ ਅਦਾ ਕਰਨਾ ਪਵੇਗਾ। ਬਰਸਾਤ ਟੈਕਸ ਦੇ ਐਲਾਨ ਨਾਲ ਲੋਕਾਂ ‘ਤੇ ਭਾਰੀ ਵਿੱਤੀ ਬੋਝ ਪਵੇਗਾ । ਅਜੇ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਟੈਕਸ ਕਦੋਂ ਸ਼ੁਰੂ ਹੋਵੇਗਾ। ਟੋਰਾਂਟੋ ਅਤੇ ਓਟਾਵਾ ਸਮੇਤ ਜ਼ਿਆਦਾਤਰ ਕੈਨੇਡੀਅਨ ਸ਼ਹਿਰਾਂ ਵਿੱਚ ਸਟੋਰਮ ਵਾਟਰ ਪ੍ਰਬੰਧਨ ਇੱਕ ਵੱਡੀ ਸਮੱਸਿਆ ਹੈ। ਰਾਜਧਾਨੀ ਓਟਾਵਾ ‘ਚ ਅਜਿਹੀ ਸਮੱਸਿਆ ਪੈਦਾ ਹੋਣ ‘ਤੇ ਕਈ ਲੋਕਾਂ ਨੂੰ ਮੁਸ਼ਕਿਲਾਂ ਦਾ ਵੀ ਭਾਰੀ ਸਾਹਮਣਾ ਕਰਨਾ ਪਿਆ। ਇਹ ਸਥਿਤੀ ਵਾਰ-ਵਾਰ ਵਾਪਰਨ ਕਾਰਨ ਹੁਣ ਸਰਕਾਰ ਨੇ ‘ਰੇਨ ਟੈਕਸ’ ਲਾਉਣ ਦਾ ਫੈਸਲਾ ਕੀਤਾ ਹੈ। ਇਸ ਅਜੀਬੋ-ਗਰੀਬ ਟੈਕਸ ਦੀ ਚਰਚਾ ਪੂਰੀ ਦੁਨੀਆ ਵਿੱਚ ਹੈ।

Spread the love