ਗਾਇਕ ਰਾਜ ਬਰਾੜ ਦੀ ਬਰਸ਼ੀ 3 ਜਨਵਰੀ ਨੂੰ ਪਿੰਡ ਮੱਲਕੇ ਵਿਖੇ

ਗਾਇਕ ਰਾਜ ਬਰਾੜ ਦੀ ਬਰਸ਼ੀ 3 ਜਨਵਰੀ ਨੂੰ ਪਿੰਡ ਮੱਲਕੇ ਵਿਖੇ

ਸਮਾਲਸਰ ( ਬਲਜਿੰਦਰ ਸੇਖਾ )ਹਰ ਸਾਲ ਦੀ ਤਰਾਂ ਇਸ ਸਾਲ ਵੀ ਸਵਰਗੀ ਗਾਇਕ ਅਦਾਕਾਰ ਰਾਜ ਬਰਾੜ ਦੀ ਯਾਦ ਵਿੱਚ ਪਰੀਵਾਰ ਵੱਲੋਂ ਦਾਨ ਸਰਕਾਰੀ ਪ੍ਰਇਮਰੀ ਸਕੂਲ ਮੱਲਕੇ ਦੇ ਲੋੜਵੰਦ ਬੱਚਿਆ ਨੂੰ ਦਿੱਤਾ ਜਾਵੇਗਾ ।ਵਰਨਣਯੋਗ ਹੈ ਕਿ ਤਿੰਨ ਜਨਵਰੀ ਨੂੰ ਰਾਜ ਬਰਾੜ ਦਾ ਜਨਮ ਹੋਇਆ ਸੀ ਤੇ ਤਿੰਨ ਜਨਵਰੀ ਨੂੰ ਅੰਤਿਮ ਸੰਸਕਾਰ ਹੋਇਆ ਸੀ ।ਹਰ ਸਾਲ ਦੀ ਤਰਾਂ ਇਸ ਵਾਰ ਵੀ ਸਵ.ਰਾਜ ਬਰਾੜ ਦੀ ਯਾਦ ਵਿੱਚ ਪ੍ਰਕਾਸ਼ ਕਰਵਾਏ ਗਏ ਸਹਿਜ ਪਾਠ ਦੇ ਭੋਗ 3 ਜਨਵਰੀ ਨੂੰ ,ਸਮਾਧ ਬਾਬਾ ਘਮੰਡ ਦਾਸ ਸੇਖਾ ਕਲਾਂ ਰੋਡ ਪਿੰਡ ਮੱਲਕੇ( ਮੋਗਾ) ਵਿਖੇ ਸਵੇਰੇ 10 ਵਜੇ ਪਾਏ ਜਾਣਗੇ । ਸਮੂਹ ਨਗਰ ਨਿਵਾਸੀਆ ਅਤੇ ਇਲਾਕਾ ਨਿਵਾਸੀਆ ਤੇ ਪਰੀਵਾਰ ਵਲੋ ਬੇਨਤੀ ਕੀਤੀ ਜਾਂਦੀ ਹੈ ਆਪ ਸਭ ਨੇ ਅਰਦਾਸ ਵਿਚ ਸ਼ਾਮਲ ਹੋਣ ਦੀ ਕ੍ਰਿਪਾਲਤਾ ਕਰਨੀ ਭੋਗ ਤੋ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ । ਸਾਡੇ ਨਾਲ ਇਹ ਜਾਣਕਾਰੀ ਸਵ. ਰਾਜ ਬਰਾੜ ਦੀ ਪਤਨੀ
ਬੀਬੀ ਬਲਵਿੰਦਰ ਕੌਰ ਬਰਾੜ ਗਾਇਕਾ ਬੇਟੀ ਸਵੀਤਾਜ ਬਰਾੜ
ਬੇਟੇ ਜੋਸ਼ ਬਰਾੜ
ਉਹਨਾਂ ਦੇ ਕਰੀਬੀ ਮਿੱਤਰ ਹਰਬੰਸ ਸਿੰਘ ਸੰਘਾ ਨਿਊਜ਼ੀਲੈਂਡ ਨੇ ਸਾਂਝੀ ਕੀਤੀ ।

Spread the love