RCMP ਨੇ ਰਿਪੁਦਮਨ ਸਿੰਘ ਦੇ ਪੁੱਤਰ ਹਰਦੀਪ ਮਲਿਕ ਨੂੰ ਜਾਨ ਲਈ ਖ਼ਤਰੇ ਬਾਰੇ ਕੀਤਾ ਚੌਕਸ

ਆਰ ਸੀ ਐਮ ਪੀ ਨੇ ਰਿਪੁਦਮਨ ਸਿੰਘ ਮਲਿਕ ਦੇ ਪੁੱਤਰ ਹਰਦੀਪ ਮਲਿਕ ਨੂੰ ਚੌਕਸ ਕੀਤਾ ਹੈ ਕਿ ਉਸਦੀ ਜਾਨ ਨੂੰ ਖ਼ਤਰਾ ਹੈ। ਹਰਦੀਪ ਮਲਿਕ ਸਰੀ ਆਧਾਰਿਤ ਵਪਾਰੀ ਹੈ ਜਿਸਨੂੰ ਸਰਕਾਰੀ ਪੱਤਰ ਮਿਲਿਆ ਹੈ ਜਿਸ ਵਿਚ ਜਾਨ ਲਈ ਖ਼ਤਰੇ ਬਾਰੇ ਚੌਕਸ ਕੀਤਾ ਗਿਆ ਹੈ। ਰਿਪੁਦਮਨ ਸਿੰਘ ਮਲਿਕ ਦਾ 2022 ਵਿਚ ਕਤਲ ਹੋ ਗਿਆ ਸੀ। ਸੀ ਬੀ ਸੀ ਦੀ ਖਬਰ ਮੁਤਾਬਕ ਠੋਸ ਸਬੂਤਾਂ ਦੀ ਅਣਹੋਂਦ ਵਿਚ ਵੀ ਆਰ ਸੀ ਐਮ ਪੀ ਇਹ ਪਤਾ ਕਰ ਰਹੀ ਹੈ ਕਿ ਰਿਪੁਦਮਨ ਸਿੰਘ ਮਲਿਕ ਦੀ ਹੱਤਿਆ ਵਿਚ ਕਿਸ ਦਾ ਹੱਥ ਸੀ ?

Spread the love