ਟੋਰਾਂਟੋ -(ਗੁਰਮੁੱਖ ਸਿੰਘ ਬਾਰੀਆ)- ਬ੍ਰਿਟਿਸ਼ ਕੋਲੰਬੀਆ ਦੇ ਪੰਜਾਬੀ ਮੂਲ ਦੇ ਇੱਕ ਰਿਐਲਟਰ ਨੂੰ ਘਰਾਂ ਦੀ ਲਗਾਤਾਰ ਖਰੀਦ-ਵੇਚ ‘ਚੋਂ ਕਮਾਏ 7.5 ਮਿਲੀਅਨ ਕਰੀਬ ਪੈਸੇ ਦਾ ਟੈਕਸ ਚੋਰੀ ਕਰਨ ਦਾ ਕੈਨੇਡਾ ਰੈਵੇਨਿਊ ਏਜੰਸੀ ਨੇ ਦੋਸ਼ੀ ਠਹਿਰਾਇਆ ਹੈ ।
ਰਿਚਮੰਡ ਤੋਂ ਰਿਐਲਟਰ ਬਲਕਾਰ ਨੇ ਬੀਤੇ ਸਾਲ ਅਗਸਤ 3 ਨੂੰ ਆਪਣਾ ਦੋਸ਼ ਕਬੂਲ ਲਿਆ ਸੀ , ਜਿਸ ਵਿੱਚ ਇਹ ਵੇਰਵਾ ਸਾਹਮਣੇ ਆਇਆ ਸੀ 2011 ਤੋਂ ਲੈ ਕਿ 2014 ਤੱਕ ਭੁੱਲਰ ਨੇ 14 ਸੰਪਤੀਆਂ ਦੀ ਟਰਾਂਸਫਰ ਅਸਾਈਨਮੈਂਟ ਫੀਸ ਤੋਂ 7.49 ਮਿਲੀਅਨ ਡਾਲਰ ਦਾ ਮੁਨਾਫਾ ਕਮਾਇਆ ਪਰ ਕੈਨੇਡਾ ਰੈਵੇਨਿਊ ਨੂੰ ਇਹ ਮੁਨਾਫਾ ਰਿਪੋਰਟ ਨਹੀਂ ਕੀਤਾ ।
ਕੈਨੇਡਾ ਰੈਵੇਨਿਊ ਵੱਲੋਂ ਬਲਕਾਰ ਨੂੰ 2.15 ਹਜ਼ਾਰ ਦਾ ਇਸ ਮਾਮਲੇ ‘ਚ ਜੁਰਮਾਨਾ ਕੀਤਾ ਗਿਆ ਹੈ ਜੋ ਅਦਾ ਨਾਂ ਕੀਤੇ ਗਏ ਟੈਕਸ ਦੇ ਬਰਾਬਰ ਬਣਦਾ ਹੈ ।
ਦੱਸਣਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ ‘ਚ ਜਨਵਰੀ ਇਁਕ ਤੋਂ ਉਹਨਾਂ ਵਿਕਰੇਤਾਵਾਂ ‘ਤੇ 20 ਫੀਸਦੀ ਦਾ ਟੈਕਸ ਲਗਾਇਆ ਗਿਆ ਜੋ ਦੋ ਸਾਲ ਤੋਂ ਪਹਿਲਾਂ ਘਰ ਵੇਚ ਦਿੰਦੇ ਹਨ ।
ਬ੍ਰਿਟਿਸ਼ ਕੋਲੰਬੀਆ ਦੇ ਵਿੱਤ ਮੰਤਰੀ ਨੇ ਕਿਹਾ ਹੈ ਕਿ 2025 ‘ਚ ਅਜਿਹੀਆਂ ਚਾਰ ਹਜ਼ਾਰ ਸੰਪਤੀਆਂ ਹਨ , ਜੋ ਟੈਕਸ ਯੋਗ ਹਨ ਅਤੇ ਅਜਿਹੀਆਂ ਸੰਪਤੀਆਂ ਦੇ ਟੈਕਸ ਤੋਂ ਕਮਾਇਆ ਪੈਸਾ ਘਰਾਂ ਦੀ ਯੋਜਨਾਂ ‘ਤੇ ਖਰਚਿਆ ਜਾਵੇਗਾ ।
ਬ੍ਰਿਟਿਸ਼ ਕੋਲੰਬੀਆ ਰੀਅਲ ਐਸੋਸੀਏਸ਼ਨ ਨੇ ਉਕਤ ਟੈਕਸ ਨੂੰ ਗੈਰ-ਵਾਜ਼ਬ ਦੱਸਦਿਆਂ ਕਿਹਾ ਹੈ ਕਿ ਅਜਿਹਾ ਟੈਕਸ ਘਰਾਂ ਦੇ ਵਿਕਰੇਤਾਵਾਂ ਨੂੰ ਮਾਰਕੀਟ ਤੋਂ ਨਿਰਉਤਸ਼ਾਹਿਤ ਕਰੇਗਾ ।
