ਕੈਨੇਡਾ ਸ਼ਰਨਾਰਥੀ ਦੇ ਤੌਰ ਤੇ ਆਏ ਨੂੰ ਵਾਪਸ ਦੇਸ਼ ਗੇੜੇ ਮਾਰਨਾ ਪਿਆ ਮਹਿੰਗਾ, PR ਰੱਦ

27 ਸਾਲ ਪਹਿਲਾਂ ਚੈੱਕ ਰਿਪਬਲਿਕ ਤੋਂ ਕੈਨੇਡਾ ਸ਼ਰਨਾਰਥੀ ਦੇ ਤੌਰ ਤੇ ਆਏ ਰੋਮਨ ਸਲੇਪਸੀਕ ਨੂੰ ਪੱਕਿਆਂ ਹੋਕੇ ਵਾਪਸ ਚੈੱਕ ਰਿਪਬਲਿਕ ਜਾਣਾ ਪਿਆ ਮਹਿੰਗਾ, ਕੈਨੇਡਾ ਵੱਲੋਂ ਰੋਮਨ ਸਲੇਪਸੀਕ ਨੂੰ ਦਿੱਤੀ ਗਈ ਪੱਕੀ ਰਿਹਾਇਸ਼ ਰੱਦ ਕਰ ਦਿੱਤੀ ਗਈ ਹੈ,ਰੋਮਨ ਸਲੇਪਸੀਕ ਨੇ ਕੈਨੇਡੀਅਨ ਪੀਅਰ ਲੈਣ ਤੋਂ ਬਾਅਦ ਦੋ ਵਾਰ ਆਪਣਾ ਚੈੱਕ ਰਿਪਬਲਿਕ ਦਾ ਪਾਸਪੋਰਟ ਰਿਨੀਉ ਕਰਵਾਇਆ ਸੀ ਤੇ ਉਹ ਚੈੱਕ ਰਿਪਬਲਿਕ ਮਗਰ ਪਰਿਵਾਰ ਨੂੰ ਮਿਲਣ ਸੱਤ ਵਾਰ ਗਿਆ ਸੀ। ਦੱਸਣਯੋਗ ਹੈ ਕਿ ਜੇਕਰ ਤੁਸੀਂ ਸ਼ਰਨਾਰਥੀ ਦੇ ਤੌਰ ਤੇ ਕੈਨੇਡਾ ਆਕੇ ਵਾਪਸ ਆਪਣੇ ਮੁਲਕ ਜਾਂਦੇ ਹੋ ਭਾਵੇਂ ਕਿ ਤੁਸੀਂ ਇੱਥੇ ਸਿਟੀਜਨ ਵੀ ਬਣ ਗਏ ਹੋ ਤੁਹਾਡੇ ਤੋਂ ਨਾਗਰਿਕਤਾ ਵਾਪਸ ਲਈ ਜਾ ਸਕਦੀ ਹੈ।

Spread the love