ਬੱਸ ਅਤੇ ਟਰੱਕ ਦੀ ਟੱਕਰ ‘ਚ 25 ਲੋਕਾਂ ਦੀ ਮੌਤ

ਬ੍ਰਾਜ਼ੀਲ ‘ਚ ਭਿਆਨਕ ਹਾਦਸੇ ‘ਚ 25 ਲੋਕਾਂ ਦੀ ਮੌਤ ਹੋ ਗਈ ਅਤੇ 6 ਜ਼ਖਮੀ ਹੋਏ ਹਨ। ਇਹ ਹਾਦਸਾ ਉੱਤਰ-ਪੂਰਬੀ ਰਾਜ ਬਾਹੀਆ ਵਿੱਚ ਉਸ ਸਮੇਂ ਵਾਪਰਿਆ ਜਦੋਂ ਯਾਤਰਾ ‘ਤੇ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇੱਕ ਮਿੰਨੀ ਬੱਸ ਟਰੱਕ ਨਾਲ ਟਕਰਾ ਗਈ। ਸਥਾਨਕ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।ਰਾਜ ਦੇ ਸਥਾਨਕ ਫਾਇਰ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਹਾਦਸਾ ਅੰਦਰੂਨੀ ਬਾਹੀਆ ਵਿੱਚ ਨੋਵਾ ਫਾਤਿਮਾ ਅਤੇ ਗਾਵੀਆਓ ਸ਼ਹਿਰਾਂ ਦੇ ਵਿਚਕਾਰ ਇੱਕ ਸੜਕ ਉੱਤੇ ਰਾਤ ਨੂੰ ਵਾਪਰਿਆ।

Spread the love