‘ਮੌ.ਤ ਦੀ ਸੜਕ’ ਹਰ ਸਾਲ 200-300 ਲੋਕ ਗੁਆਉਂਦੇ ਆਪਣੀ ਜਾਨ

ਬੋਲੀਵੀਆ ਦੀ ਡੈਥ ਰੋਡ ਨੂੰ ਦੁਨੀਆ ਦੀ ਸਭ ਤੋਂ ਖਤਰਨਾਕ ਸੜਕ ਕਿਹਾ ਜਾਂਦਾ ਹੈ। ਇਸ ਦਾ ਨਾਂ ਨਾਰਥ ਯੁੰਗਾਸ ਰੋਡ ਹੈ, ਲੋਕ ਇਸ ਨੂੰ ਮੌਤ ਦੀ ਸੜਕ ਵੀ ਕਹਿੰਦੇ ਹਨ। ਅਸਲ ‘ਚ ਇਕ ਸਮੇਂ ਇੱਥੇ ਹਰ ਸਾਲ 200-300 ਲੋਕ ਹਾਦਸਿਆਂ ‘ਚ ਆਪਣੀ ਜਾਨ ਗੁਆ ​​ਬੈਠਦੇ ਸਨ, ਜਿਸ ਕਾਰਨ ਇਸ ਸੜਕ ਦਾ ਨਾਂ ਹੀ ਮੌਤ ਦੀ ਸੜਕ ਬਣ ਗਿਆ। ਇਹ 70 ਕਿਲੋਮੀਟਰ ਲੰਬੀ ਸੜਕ ਢਿੱਗਾਂ ਡਿੱਗਣ, ਧੁੰਦ ਅਤੇ ਪਹਾੜਾਂ ਦੇ ਢਹਿ ਜਾਣ ਦੇ ਖ਼ਤਰੇ ਦਾ ਸਾਹਮਣਾ ਕਰ ਰਹੀ ਹੈ। ਕੁਝ ਮੋੜਾਂ ‘ਤੇ ਹੀ ਇਹ ਸੜਕ 10 ਫੁੱਟ ਤੋਂ ਵੱਧ ਚੌੜੀ ਹੈ, ਜਦਕਿ ਜ਼ਿਆਦਾਤਰ ਥਾਵਾਂ ‘ਤੇ ਇਹ ਬਹੁਤ ਪਤਲੀ ਹੈ। ਸਾਲ 1995 ਵਿੱਚ ਇੰਟਰ ਅਮਰੀਕਨ ਡਿਵੈਲਪਮੈਂਟ ਬੈਂਕ ਨੇ ਇਸ ਸੜਕ ਨੂੰ ਦੁਨੀਆ ਦੀ ਸਭ ਤੋਂ ਖਤਰਨਾਕ ਸੜਕ ਘੋਸ਼ਿਤ ਕੀਤਾ ਸੀ। ਇਹ ਸੜਕ ਇੰਨੀ ਚੌੜੀ ਨਹੀਂ ਹੈ ਕਿ ਇਸ ‘ਤੇ ਕੋਈ ਚੌੜਾ ਵਾਹਨ ਆਰਾਮ ਨਾਲ ਚਲਾ ਸਕੇ। ਬਰਸਾਤ ਦੇ ਦਿਨਾਂ ਵਿੱਚ ਇਹ ਹੋਰ ਵੀ ਤਿਲਕਣ ਹੋ ਜਾਂਦੀ ਹੈ। ਇੱਥੇ ਜਦੋਂ ਵੀ ਕੋਈ ਹਾਦਸਾ ਵਾਪਰਦਾ ਹੈ ਤਾਂ ਵਾਹਨ 2000 ਤੋਂ 15000 ਫੁੱਟ ਦੀ ਉਚਾਈ ਤੋਂ ਸਿੱਧੇ ਟੋਏ ਵਿੱਚ ਜਾ ਡਿੱਗਦੇ ਹਨ। ਇਹ ਸੜਕ 1930 ਦੇ ਦਹਾਕੇ ਵਿੱਚ ਪੈਰਾਗੁਏ ਅਤੇ ਬ੍ਰਾਜ਼ੀਲ ਦੇ ਵਿੱਚ ਲੜੀ ਗਈ ਚਾਕੋ ਯੁੱਧ ਦੌਰਾਨ ਬੰਦੀ ਬਣਾਏ ਗਏ ਪੈਰਾਗੁਏਆਈ ਕੈਦੀਆਂ ਦੁਆਰਾ ਬਣਾਈ ਗਈ ਸੀ। ਉਸ ਸਮੇਂ ਦੌਰਾਨ ਕੈਦੀਆਂ ਨੇ ਪਹਾੜ ਨੂੰ ਕੱਟ ਕੇ ਇਹ ਸੜਕ ਬਣਾਈ ਸੀ। ਇਹ ਸੜਕ ਖ਼ਤਰਨਾਕ ਹੈ ਪਰ ਦੋ ਸ਼ਹਿਰਾਂ ਵਿਚਕਾਰ ਦੂਰੀ ਨੂੰ ਵੀ ਆਸਾਨ ਬਣਾ ਦਿੰਦੀ ਹੈ। ਸੜਕ ਬੋਲੀਵੀਆ ਦੀ ਰਾਜਧਾਨੀ ਲਾ ਪਾਜ਼ ਨੂੰ ਕੋਰਾਇਕੋ ਸ਼ਹਿਰ ਨਾਲ ਜੋੜਦੀ ਹੈ। ਸਾਲ 2006 ਤੱਕ ਇਹ ਸੜਕ ਇਨ੍ਹਾਂ ਦੋਵਾਂ ਸ਼ਹਿਰਾਂ ਵਿਚਕਾਰ ਆਉਣ-ਜਾਣ ਦਾ ਇੱਕੋ ਇੱਕ ਸਾਧਨ ਸੀ। ਪਰ 2009 ਵਿੱਚ ਸਰਕਾਰ ਨੇ ਇੱਕ ਹੋਰ ਸੜਕ ਦਾ ਨਿਰਮਾਣ ਕਰਵਾ ਦਿੱਤਾ। ਨਾਲ ਹੀ, ਸਰਕਾਰ ਨੇ ਇਸ ਸੜਕ ‘ਤੇ ਸੁਰੱਖਿਆ ਦੇ ਬਹੁਤ ਸਾਰੇ ਪ੍ਰਬੰਧ ਕੀਤੇ ਹਨ, ਜਿਸ ਕਾਰਨ ਇਹ ਹੁਣ ਦੁਨੀਆ ਦੀ ਸਭ ਤੋਂ ਖਤਰਨਾਕ ਸੜਕ ਨਹੀਂ ਹੈ। ਇਸ ਸੜਕ ਦੇ ਆਲੇ-ਦੁਆਲੇ ਸੰਘਣੇ ਜੰਗਲ, ਪਹਾੜ ਅਤੇ ਚੱਟਾਨਾਂ ਮੌਜੂਦ ਹਨ।

Spread the love