ਇਟਲੀ ਚੋ ਫਿਲਮੀ ਅੰਦਾਜ ਵਿਚ ਡਕੈਤੀ ਸੜਕਾਂ ਤੇ ਲੱਗੇ ਨੋਟਾਂ ਦੇ ਅੰਬਾਰ , ਗੋਲੀਬਾਰੀ ਵਿਚ ਪੰਜ ਜਖਮੀ

ਮਿਲਾਨ ਇਟਲੀ 1 ਫਰਵਰੀ ( ਸਾਬੀ ਚੀਨੀਆ ) ਇਟਲੀ ਦੇ ਸਿਚੀਲੀਆ ਟਾਪੂ ਦੇ ਰਾਸ਼ਟਰੀ ਮਾਰਗ ਤੇ ਦਿਨ ਦਿਹਾੜੇ ਦਿਹਾੜੇ ਫ਼ਿਲਮੀ ਅੰਦਾਜ਼ ਵਿੱਚ ਹੋਈ ਡਕੈਤੀ ਨੇ ਪੁਲਿਸ ਪ੍ਰਸ਼ਾਸਨ ਦੀਆ ਨੀਂਦਾਂ ਉਡਾਂ ਦਿੱਤੀਆਂ ਹਨ । ਦੱਸਣਯੋਗਹੈ ਕਿ ਸਵੇਰ ਦੇ ਅੱਠ ਵਜੇ ਦੇ ਕਰੀਬ ਇੱਕ ਕੂੜਾ ਚੁੱਕਣ ਵਾਲੇ ਵਾਹਨ ਨੂੰ ਸਰਕਾਰੀ ਪੈਸੇ ਲੈਕੇ ਜਾ ਰਹੀਆ ਬਖਤਰਬੰਦ ਗੱਡੀਆਂ ਨਾਲ ਟੱਕਰ ਮਾਰਨ ਉਪਰੰਤ ਸੜਕ ਦੇ ਦੂਸਰੇ ਪਾਸੇ ਇੱਕ ਕਾਰ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਤਾਂ ਜੋ ਟਰੈਫਿਕ ਦੀ ਆਵਾਜਾਈ ਨੂੰ ਰੋਕਿਆ ਜਾ ਸਕੇ । ਬਖਤੰਰ ਬੰਦ ਗੱਡੀਆਂ ਵਿੱਚ ਵੱਡੀ ਤਾਦਾਦ ਵਿੱਚ ਯੂਰੋ ਸਨ ਜੋ ਕਿ ਸਥਾਨਕ ਡਾਕ ਖਾਨਿਆਂ ਵਿੱਚ ਲੋਕਾਂ ਦੀਆਂ ਪੈਨਸ਼ਨਾਂ ਆਦਿ ਦਾ ਪੈਸਾ ਲੈ ਕੇ ਜਾ ਰਹੀਆਂ ਸਨ ਇਸ ਮਾਮਲੇ ਤੋਂ ਬਾਅਦ ਸੜਕ ਤੇ ਹਫੜਾ ਦਫੜੀ ਮੱਚਦੀ ਹੈ ਜਿਸ ਦੌਰਾਨ ਗੱਡੀਆਂ ਵਿੱਚ ਤੈਨਾਤ ਪੰਜ ਗੰਨਮੈਨਾਂ ਦੇ ਸੱਟਾਂ ਲੱਗਦੀਆਂ ਹਨ ਸਥਾਨਕ ਪੁਲਿਸ ਇਸ ਮਾਮਲੇ ਦੀ ਬੜੀ ਗੰਭੀਰਤਾ ਦੇ ਨਾਲ ਛਾਣ ਬੀਣ ਕਰ ਰਹੀ ਅੰਦਾਜਾ ਲਾਇਆ ਜਾ ਬਖਤਰ ਬੰਦ ਗੱਡੀਆਂ ਦੇ ਵਿੱਚ ਕੋਈ ਪੰਜ ਮਿਲੀਅਨ ਦੇ ਕਰੀਬ ਯੂਰੋ ਸਨ ਜਦ ਲੁਟੇਰੇ ਗੱਡੀ ਲੁੱਟਣ ਲਈ ਇਸ ਰਾਸ਼ਟਰੀ ਮਾਰਗ ਨੂੰ ਰੋਕਦੇ ਹਨ ਤੇ ਦੋਹਾਂ ਪਾਸਿਆਂ ਤੋਂ ਗੋਲਾਬਾਰੀ ਹੁੰਦੀ ਹੈ ਇਸ ਦੌਰਾਨ ਬਖਤਰਬੰਦ ਗੱਡੀਆਂ ਨੂੰ ਅੱਗ ਲੱਗ ਜਾਂਦੀ ਹੈ ਜਿਨਾਂ ਵਿੱਚੋ ਪੈਸੇ ਨਿਕਲ ਕਿ ਸੜਕਾਂ ਵਿੱਚ ਉਡਦੇ ਦੇਖੇ ਗਏ ਕੋਈ ਪੰਜ ਘੰਟੇ ਤੱਕ ਆਵਜਾਈ ਬੰਦ ਰਹੀ ਇਟਲੀ ਦੇ ਸਮੁੰਦਰ ਵਿੱਚ ਵਸਿਆ ਇਹ ਟਾਪੂ ਜਿਸ ਨੂੰ ਪੁਲਿਸ ਨੇ ਸਾਰੇ ਪਾਸਿਆਂ ਤੋਂ ਕੀਤੀ ਗਈ ਹੈ ਕਿ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਕੀਤੀ ਗਈ । ਪੁਲਿਸ ਡਕੈਤਾਂ ਨੂੰ ਲੱਭਣ ਵਿੱਚ ਲੱਗੀ ਹੋਈ ਹੈ ਜਿਨ੍ਹਾਂ ਨੇ ਸਾਰੇ ਪਾਸਿਆਂ ਤੋਂ ਰਸਤਿਆਂ ਨੂੰ ਬੰਦ ਕਰਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਅਤੇ ਸਰਕਾਰੀ ਪੈਸਾ ਜੋ ਕਿ ਇਹਨਾਂ ਗੱਡੀਆਂ ਬੰਦ ਸੀ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਸੀ।

Spread the love