ਰੋਮ ਚੋ ਕਰਵਾਏ ਦਸਤਾਰ ਮੁਕਾਬਲਿਆਂ ਦੇ ਜੇਤੂਆ ਨੂੰ ਚਾਂਦੀ ਦੇ ਸਿੱਕਿਆਂ ਨਾਲ ਕੀਤਾ ਸਨਮਾਨਿਤ
ਮਿਲਾਨ ਇਟਲੀ 9 ਅਪ੍ਰੈਲ ( ਸਾਬੀ ਚੀਨੀਆ ) ਇਟਲੀ ਦੀ ਰਾਜਧਾਨੀ ਰੋਮ ਵਿਖੇ ਸਥਾਪਿਤ ਗੁਰਦੁਆਰਾ ਹਰਗੋਬਿੰਦ ਸੇਵਾ ਸੁਸਾਇਟੀ (ਮਾਸੀਮੀਨਾ) ਲਾਦੀਸਪੋਲੀ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਾਲਸਾ ਪੰਥ ਦੇ ਪ੍ਰਗਟ ਦਿਹਾੜੇ ਨੂੰ ਸਮਰਪਿਤ ਦਸਤਾਰ ਮੁਕਾਬਲੇ ਕਰਵਾਏ ਗਏ ਜਿੰਨਾਂ ਵਿੱਚ ਜੇਤੂ ਰਹਿਣ ਵਾਲੇ ਨੌਜਵਾਨਾਂ ਨੂੰ ਪੰਜ ਪੰਜ ਸੋ ਯੂਰੋ ਦੇ ਨਗਦ ਇਨਾਮਾਂ ਦੇ ਨਾਲ ਚਾਂਦੀ ਦੇ ਸਿੱਕੇ ਦੇਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸੇ ਗੁਰਦੁਆਰਾ ਸਾਹਿਬ ਵੱਲੋ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਵੀ ਦਸਤਾਰ ਮੁਕਾਬਲੇ ਕਰਵਾਏ ਗਏ ਸਨ ਤੇ ਉਸੇ ਦਿਨ ਐਲਾਨ ਕੀਤਾ ਗਿਆ ਸੀ ਕਿ ਵਿਸਾਖੀ ਤੇ ਵੀ ਮਕਾਬਲੇ ਕਰਵਾਏ ਜਾਣਗੇ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਇਟਲੀ ਵਿਚ ਕਰਵਾਏ ਦਸਤਾਰ ਮੁਕਾਬਲਿਆਂ ਵਿੱਚ ਪੰਜ ਸੋ ਯੂਰੋ ਦੇ ਇਨਾਮ ਅਤੇ ਚਾਂਦੀ ਦੇ ਸਿੱਕਿਆਂ ਇਨਾਮ ਵਜੋਂ ਦਿੱਤੇ ਗਏ ਹੋਣ ਇਸ ਮੌਕੇ ਕੋਈ ਤੀਹ ਦੇ ਕਰੀਬ ਨੌਜਵਾਨਾਂ ਵੱਲੋ ਦਸਤਾਰ ਮੁਕਾਬਲਿਆਂ ਵਿੱਚ ਹਿੱਸਾ ਲਿਆ ਗਿਆ ਜੋ ਇਟਲੀ ਦੇ ਵੱਖ ਵੱਖ ਹਿੱਸਿਆਂ ਵਿੱਚੋਂ ਆਏ ਹੋਏ ਸਨ । ਪ੍ਰਬੰਧਕ ਕਮੇਟੀ ਵੱਲੋ ਆਏ ਨੌਜਵਾਨਾਂ ਦਾ ਧੰਨਵਾਦ ਕੀਤਾ ਗਿਆ ਜੋ ਇਸ ਵਿਦੇਸ਼ੀ ਧਰਤੀ ਤੇ ਰਹਿਕੇ ਵੀ ਸਿਰਾਂ ਤੇ ਦਸਤਾਰਾਂ ਸਜਾਕੇ ਸਿੱਖੀ ਪ੍ਰਚਾਰ ਲਈ ਯੋਗਦਾਨ ਪਾ ਰਹੇ ਹਨ ਇਸ ਮੌਕੇ ਗੁਰਜੰਟ ਸਿੰਘ ਪਹਿਲੇ ਅਮਰਵੀਰ ਸਿੰਘ ਦੂਜੇ ਤੇ ਜਤਿੰਦਰ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ ਜਦ ਕਿ ਛੋਟੇ ਬੱਚਿਆਂ ਵਿਚ ਗੁਰਸ਼ਰਨਵੀਰ ਸਿੰਘ ,ਅਮਰਿੰਦਰ ਸਿੰਘ ਅਤੇ ਜੋਬਨਜੋਤ ਸਿੰਘ ਕ੍ਰਮਵਾਰ ਪਹਿਲੇ ਦੂਜੇ ਤੇ ਤੀਸਰੇ ਸਥਾਨ ਤੇ ਰਹੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ
ਹੈੱਡ ਗ੍ਰੰਥੀ ਬਾਬਾ ਇੰਦਰਜੀਤ ਸਿੰਘ , ਭਾਈ ਦਇਆਨੰਦ ਸਿੰਘ , ਬਲਜਿੰਦਰ ਸਿੰਘ ਫੌਜੀ , ਗੁਰਪ੍ਰੀਤ ਸਿੰਘ ਅਤੇ ਸੋਢੀ ਮਕੌੜਾ ਵੱਲੋ ਜੇਤੂਆਂ ਨੂੰ ਇਨਾਮ ਦਿੰਦਿਆਂ ਧੰਨਵਾਦ ਕੀਤਾ ਗਿਆ ਜਿੰਨਾਂ ਮੁਕਾਬਲਿਆਂ ਵਿੱਚ ਹਿੱਸਾ ਲੈਕੇ ਮੁਕਾਬਲਿਆਂ ਨੂੰ ਰੌਚਕ ਬਣਾਇਆ ॥
ਦਸਤਾਰ ਮੁਕਾਬਲਿਆਂ ਦੇ ਜੇਤੂਆਂ ਦਾ ਸਨਮਾਨ੍ਹ ਕਰਦੇ ਹੋਏ ਪ੍ਰਬੰਧਕ ਫੋਟੋ ਸਾਬੀ ਚੀਨੀਆ