ਸੈਫ਼ ਅਲੀ ਖਾਨ ‘ਤੇ 16 ਜਨਵਰੀ ਨੂੰ ਚਾਕੂ ਨਾਲ ਹਮਲਾ ਕੀਤਾ ਗਿਆ ਸੀ। ਹਮਲੇ ਤੋਂ ਬਾਅਦ, ਅਦਾਕਾਰ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਸ ਸਮੇਂ ਘਰ ਵਿੱਚ ਕੋਈ ਕਾਰ ਨਹੀਂ ਸੀ, ਜਿਸ ਕਾਰਨ ਅਦਾਕਾਰ ਨੂੰ ਇੱਕ ਆਟੋ ਵਿੱਚ ਹਸਪਤਾਲ ਲਿਜਾਇਆ ਗਿਆ। ਹਾਲ ਹੀ ਵਿੱਚ ਸੈਫ਼ ਅਲੀ ਖਾਨ ਆਟੋ ਡਰਾਈਵਰ ਭਜਨ ਸਿੰਘ ਰਾਣਾ ਨੂੰ ਮਿਲੇ, ਜਿਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
