ਮਿਲਾਨ ਇਟਲੀ (ਸਾਬੀ ਚੀਨੀਆ) ਪੰਜਾਬੀ ਸੰਗੀਤ ਇੰਡਸਟਰੀ ਚੋ ਉੱਚੀਆਂ ਬੁਲੰਦੀਆਂ ਛੂਹਣ ਵਾਲੇ ਲੱਖਾਂ ਪੰਜਾਬੀਆ ਦੇ ਹਰਮਨ ਪਿਆਰੇ ਗਾਇਕ ਸਤਿੰਦਰ ਸਿਰਤਾਜ ਦਾ ਯੂਰਪ ਦੇ ਦਿਲ ਕਰਕੇ ਜਾਣੇ ਜਾਂਦੇ ਸ਼ਹਿਰ ਰੋਮ ਵਿੱਚ 13 ਜੁਲਾਈ ਨੂੰ ਹੋਇਆ ਸਟੇਜ ਸ਼ੋਅ ਯੂਰਪ ਦੀ ਧਰਤੀ ਤੇ ਇੱਕ ਨਵਾਂ ਇਤਿਹਾਸ ਲਿਖਣ ਵਿੱਚ ਕਾਮਯਾਬ ਹੋਇਆ ਹੈ ਦੱਸਣਯੋਗ ਹੈ ਕਿ ਇਟਲੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਪੰਜਾਬੀ ਗਾਇਕ ਨੇ ਵੈਟੀਕਰਨ ਸਿਟੀ ਦੇ ਨੇੜੇਲੇ ਕਿਸੇ ਹਾਲ ਵਿਚ ਸ਼ੋਅ ਕਰਨ ਦਾ ਹੌਸਲਾ ਵਿਖਾਇਆ ਸੀ ਜਿਸ ਵਿਚ ਸਤਿੰਦਰ ਸਿਰਤਾਜ ਤੇ ਉਨਾਂ ਦੀ ਟੀਮ ਪੂਰੀ ਤਰ੍ਹਾਂ ਕਾਮਯਾਬ ਰਹੀ ਵੱਡੀ ਤਦਾਦ ਵਿਚ ਪਹੁੱਚੇ ਸਰੋਤਿਆਂ ਦੇ ਇਕੱਠ ਤੋ ਪਤਾ ਲੱਗਦਾ ਹੈ ਕਿ ਉਹ ਸਿਰਤਾਜ ਦੀ ਗਾਇਕੀ ਨੂੰ ਕਿੰਨਾ ਪਿਆਰ ਕਰਦੇ ਨੇ ਯੂਰਪ ਦੇ ਮਸ਼ਹੂਰ ਐਨਕਰ ਮਨਦੀਪ ਸੈਣੀ ਨੇ ਆਪਣੀ ਮਿੱਠੀ ਅਵਾਜ਼ ਰਾਹੀਂ ਸਿਰਤਾਜ ਨੂੰ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਕਰਦਿਆਂ ਸ਼ਾਇਰੋ ਸ਼ਾਇਰੀ ਨਾਲ ਖੂਬ ਰੰਗ ਬੰਨਦਿਆ ਵਾਹ ਵਾਹ ਖੱਟੀ ਉਸ ਮਗਰੋਂ ਸਤਿੰਦਰ ਸਿਰਤਾਜ ਨੇ ਇੱਕ ਤੋ ਵੱਧ ਇਕ ਗੀਤਾਂ ਗੱਲਵਕੜੀ , ਤਰੱਕੀਆਂ , ਪਹਿਲੀ ਕਿੱਕ ਤੇ ਸਾਟ ਮੇਰਾ ਜਾਮਾ ਨਾਲ ਲੋਕਾਂ ਨੂੰ ਝੂਮਣ ਲਾ ਛੱਡਿਆ ਅਤੇ ਸ਼ੋਅ ਦੀ ਕਾਮਯਾਬੀ ਦੀ ਸਾਰਾ ਸਿਹਰਾ ਸਮੁੱਚੀ ਟੀਮ ਅਤੇ ਮੁੱਖ ਪ੍ਰਬੰਧਕ ਪੰਕਜ ਢੀੰਗਰਾਂ , ਸੰਦੀਪ ਸਿੰਘ, ਗੁਰਲਾਲ ਚਾਹਲ , ਰੌਬਿਨ ਅਤੇ ਵਿਕਾਸ ਸਿਰ ਜਾਂਦਾ ਜਿੰਨਾਂ ਸ਼ੋਅ ਨੂੰ ਕਾਮਯਾਬ ਬਣਾਉਣ ਲਈ ਖੂਬ ਮਿਹਨਤ ਕੀਤੀ ਸੀ ਇਸ ਸ਼ੋਅ ਨੂੰ ਕਾਮਯਾਬ ਬਣਾਉਣ ਲਈ ਲੋਕ ਨੇੜੇਲੇ ਪਿੰਡਾਂ ਤੋ ਬੱਸਾਂ ਭਰ ਭਰ ਪਹੁੱਚੇ ਹੋਏ ਸਨ ।
