ਭਾਰੀ ਮੀਂਹ ਤੇ ਹੜ੍ਹ ‘ਚ ਡੁੱਬਿਆ ਸਾਊਦੀ ਅਰਬ

ਸਾਊਦੀ ਅਰਬ ‘ਚ ਗੜੇਮਾਰੀ ਅਤੇ ਤੂਫਾਨ ਦੇ ਨਾਲ ਭਾਰੀ ਮੀਂਹ ਪਿਆ ਹੈ। ਰਿਪੋਰਟ ਦੇ ਅਨੁਸਾਰ, ਮੀਂਹ ਕਾਰਨ ਮੱਕਾ, ਜੇਦਾਹ ਅਤੇ ਮਦੀਨਾ ਸ਼ਹਿਰਾਂ ਦੀਆਂ ਗਲੀਆਂ ਅਤੇ ਚੌਕਾਂ ਵਿੱਚ ਪਾਣੀ ਭਰ ਗਿਆ, ਜਿਸ ਨਾਲ ਹਾਈਵੇਅ ਅਤੇ ਸੜਕਾਂ ‘ਤੇ ਆਵਾਜਾਈ ਪ੍ਰਭਾਵਿਤ ਹੋਈ ਹੈ। ਦੇਸ਼ ਦੇ ਕੁਝ ਹੋਰ ਖੇਤਰਾਂ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਈ। ਮਦੀਨਾ ਦੇ ਬਦਰ ਗਵਰਨੋਰੇਟ ਦੇ ਅਲ-ਸ਼ਾਫੀਆ ਵਿੱਚ ਸਭ ਤੋਂ ਵੱਧ 49.2 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ।

Spread the love