ਸਾਊਦੀ ਅਰਬ ਨੇ ਅਮਰੀਕਾ ਨਾਲ 50 ਸਾਲ ਪੁਰਾਣੀ ਡੀਲ ਰੱਦ ਕਰਨ ਦਾ ਕੀਤਾ ਫੈਸਲਾ

ਸਾਊਦੀ ਅਰਬ ਨੇ ਅਮਰੀਕਾ ਦੇ ਨਾਲ 50 ਸਾਲ ਤੋਂ ਜਾਰੀ ਪੈਟਰੋਡਾਲਰ ਸਿਸਟਮ ਐਗਰੀਮੈਂਟ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। 8 ਜੂਨ 1974 ਤੋਂ ਚੱਲੀ ਆ ਰਹੀ ਇਸ ਡੀਲ ਦੀ ਮਿਆਦ ਖਤਮ ਹੋ ਗਈ ਹੈ। 9 ਜੂਨ 2024 ਨੂੰ ਇਸ ਸਾਊਦੀ ਅਰਬ ਅਤੇ ਅਮਰੀਕਾ ਨੇ ਡੀਲ ਨੂੰ ਫਿਰ ਤੋਂ ਰਿਨਿਊ ਨਹੀਂ ਕੀਤਾ। ਪਰ ਅਗਲੇ 180 ਦਿਨਾਂ ਵਿਚ ਕਿਸੇ ਵੀ ਦਿਨ ਇਸ ਨੂੰ ਰਿਨਿਊ ਕੀਤਾ ਜਾ ਸਕਦਾ ਹੈ। ਇਸ ਵਿਚ ਕਈ ਰਿਪੋਰਟਾਂ ਵਿਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਊਦੀ ਅਰਬ ਇਸ ਡੀਲ ਨੂੰ ਵਧਾਉਣ ਲਈ ਤਿਆਰ ਨਹੀਂ ਹਨ। ਅਜਿਹੇ ਵਿਚ ਹੁਣ ਸਾਊਦੀ ਅਰਬ ਆਪਣਾ ਤੇਲ ਕਿਸੇ ਵੀ ਕਰੰਸੀ ਵਿਚ ਵੇਚ ਸਕਦਾ ਹੈ। ਸਾਊਦੀ ਅਰਬ ਦੇ ਇਸ ਫੈਸਲੇ ਤੋਂ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਜਿਯੋਪਾਲਿਟਿਕਸ ਵਿਚ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਦੁਨੀਆ ਦੇ ਬਾਜ਼ਾਰ ਵਿਚ ਡਾਲਰ ਦੀ ਬਾਦਸ਼ਾਹਤ ਨੂੰ ਇਸ ਨਾਲ ਵੱਡਾ ਝਟਕਾ ਲੱਗ ਸਕਦਾ ਹੈ।

Spread the love