ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿਚ ਮੰਗਲਵਾਰ ਨੂੰ ਇਕ ਸਕੂਲ ਬੱਸ ਨੂੰ ਅੱਗ ਲੱਗ ਜਾਣ ਕਾਰਨ 25 ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ, ਜਦੋਂਕਿ ਹੋਰ 16 ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਬੱਸ ਰਾਹੀਂ ਵਿਦਿਆਰਥੀਆਂ ਨੂੰ ਵਿੱਦਿਅਕ ਦੌਰੇ ਲਈ ਲਿਜਾਇਆ ਜਾ ਰਿਹਾ ਸੀ।ਪੁਲੀਸ ਨੇ ਭਾਵੇਂ ਫ਼ੌਰੀ ਤੌਰ ’ਤੇ ਮੌਤਾਂ ਅਤੇ ਜ਼ਖ਼ਮੀਆਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ, ਪਰ ਗ੍ਰਹਿ ਮੰਤਰੀ ਅਨੁਤਿਨ ਚਾਰਨਵਰਾਕੁਲ ਨੇ ਕਿਹਾ ਕਿ ਹਾਦਸੇ ਵਿਚ 25 ਜਾਨਾਂ ਚਲੇ ਜਾਣ ਦਾ ਖ਼ਦਸ਼ਾ ਹੈ।