ਆਪ ਹਾਰਦੇ ਹੀ ਸਕੱਤਰੇਤ ਸੀਲ,ਫਾਈਲਾਂ/ਦਸਤਾਵੇਜ਼ ਬਾਹਰ ਲਿਜਾਣ ਤੇ ਰੋਕ

ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਅਤੇ ਭਾਜਪਾ ਦੀ ਜਿੱਤ ਤੋਂ ਬਾਅਦ, ਉੱਚ ਅਧਿਕਾਰੀ ਨੂੰ ਤੁਰੰਤ ਦਿੱਲੀ ਸਕੱਤਰੇਤ ਪਹੁੰਚਣ ਦੇ ਨਿਰਦੇਸ਼ ਦਿੱਤੇ ਗਏ ਹਨ। ਅਧਿਕਾਰੀਆਂ ਨੂੰ ਸਰਕਾਰੀ ਦਸਤਾਵੇਜ਼ਾਂ ਅਤੇ ਡੇਟਾ ਦੀ ਸੁਰੱਖਿਆ ਕਰਨ ਲਈ ਕਿਹਾ ਗਿਆ ਹੈ। ਹੁਕਮ ਵਿੱਚ ਕਿਹਾ ਗਿਆ ਹੈ, ‘ਸੁਰੱਖਿਆ ਚਿੰਤਾਵਾਂ ਅਤੇ ਰਿਕਾਰਡਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਇਹ ਬੇਨਤੀ ਕੀਤੀ ਜਾਂਦੀ ਹੈ ਕਿ ਘਅਧ ਦੀ ਇਜਾਜ਼ਤ ਤੋਂ ਬਿਨਾਂ ਕੋਈ ਵੀ ਫਾਈਲਾਂ/ਦਸਤਾਵੇਜ਼, ਕੰਪਿਊਟਰ ਅਤੇ ਹਾਰਡਵੇਅਰ ਆਦਿ ਦਿੱਲੀ ਸਕੱਤਰੇਤ ਤੋਂ ਬਾਹਰ ਨਾ ਲਿਜਾਇਆ ਜਾਵੇ।’

Spread the love