ਅੱਜ ਪੰਜਾਬ ਬੰਦ ਹੈ । ਕਿਸਾਨਾਂ ਨੇ ਸਵੇਰੇ 7 ਵਜੇ ਤੋਂ ਹੀ 140 ਥਾਵਾਂ ‘ਤੇ ਹਾਈਵੇਅ ਅਤੇ ਰੇਲਵੇ ਟਰੈਕ ਜਾਮ ਕਰ ਦਿੱਤੇ ਹਨ। ਇਨ੍ਹਾਂ ਵਿੱਚ ਅੰਮ੍ਰਿਤਸਰ-ਦਿੱਲੀ, ਅੰਮ੍ਰਿਤਸਰ-ਜੰਮੂ, ਜਲੰਧਰ-ਦਿੱਲੀ ਅਤੇ ਫਿਰੋਜ਼ਪੁਰ ਹਾਈਵੇਅ ਸ਼ਾਮਲ ਹਨ।ਕਿਸਾਨਾਂ ਦੇ ਸਮਰਥਨ ‘ਚ ਕਈ ਥਾਵਾਂ ‘ਤੇ ਬਾਜ਼ਾਰਾਂ ਸਮੇਤ ਪੈਟਰੋਲ ਪੰਪ ਵੀ ਬੰਦ ਹਨ। ਰੇਲਵੇ ਨੇ ਵੰਦੇ ਭਾਰਤ ਸਮੇਤ ਕੁੱਲ 167 ਟਰੇਨਾਂ ਨੂੰ ਰੱਦ ਕਰ ਦਿੱਤਾ ਹੈ। ਹਾਲਾਂਕਿ ਐਮਰਜੈਂਸੀ ਸੇਵਾਵਾਂ ਜਾਰੀ ਹਨ।ਦੱਸ ਦਈਏ ਕਿ ਕਪੂਰਥਲਾ ਵਿੱਚ ਵੀ ਪੰਜਾਬ ਬੰਦ ਦੇ ਸੱਦੇ ਨੂੰ ਭਰਵਾ ਹੁੰਗਾਰਾ ਮਿਲ ਰਿਹਾ ਹੈ। ਬੰਦ ਦੌਰਾਨ ਬਾਜ਼ਾਰਾਂ ਵਿੱਚ ਸੰਨਾਟਾ ਛਾਇਆ ਹੋਇਆ ਹੈ। ਇਸ ਤੋਂ ਇਲਾਵਾ ਖੰਨਾ ਵਿੱਚ ਕਿਸਾਨਾਂ ਨੇ ਬਾਜ਼ਾਰਾਂ ਅਤੇ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਬੰਦ ਹਨ। ਪੰਜਾਬ ਬੰਦ ਨੂੰ ਇੱਥੇ ਸਮਰਥਨ ਮਿਲ ਰਿਹਾ ਹੈ। ਸਾਰੇ ਬਾਜ਼ਾਰ ਬੰਦ ਹਨ।